Home » News » SPORTS NEWS » ਪ੍ਰੋ ਕਬੱਡੀ ਲੀਗ: ਯੂ ਮੁੰਬਾ ਨੂੰ ਮਿਲੀ ਲਗਾਤਾਰ ਦੂਜੀ ਜਿੱਤ
2t

ਪ੍ਰੋ ਕਬੱਡੀ ਲੀਗ: ਯੂ ਮੁੰਬਾ ਨੂੰ ਮਿਲੀ ਲਗਾਤਾਰ ਦੂਜੀ ਜਿੱਤ

ਨੋਇਡਾ : ਪ੍ਰੋ ਕਬੱਡੀ ਲੀਗ ਦੇ 7 ਵੇਂ ਸੀਜ਼ਨ ਵਿਚ 10 ਅਕਤੂਬਰ ਨੂੰ ਸਿਰਫ ਇਕ ਮੈਚ ਹੋਇਆ। ਇਹ ਮੈਚ ਯੂ ਮੁੰਬਾ ਅਤੇ ਹਰਿਆਣਾ ਸਟੀਲਰਜ਼ ਵਿਚਕਾਰ ਖੇਡਿਆ ਗਿਆ। ਇਸ ਵਿਚ ਯੂ ਮੁੰਬਾ ਨੇ 39-33 ਨਾਲ ਜਿੱਤ ਹਾਸਲ ਕੀਤੀ। ਇਹ ਯੂ ਮੁੰਬਾ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਉਸ ਨੇ 2 ਅਕਤੂਬਰ ਨੂੰ ਪਟਨਾ ਪਾਈਰੇਟਸ ਵਿਰੁੱਧ 30-26 ਨਾਲ ਜਿੱਤ ਪ੍ਰਾਪਤ ਕੀਤੀ ਸੀ।ਹਰਿਆਣਾ ਸਟੀਲਰਜ਼ ਦੀ ਇਹ ਲਗਾਤਾਰ ਦੂਜੀ ਹਾਰ ਹੈ। 4 ਅਕਤੂਬਰ ਨੂੰ ਹੋਏ ਮੈਚ ਵਿਚ ਉਨ੍ਹਾਂ ਨੂੰ ਤੇਲਗੂ ਟਾਇੰਟਸ ਖਿਲਾਫ 32-52 ਦੀ ਸਖਤ ਹਾਰ ਦਾ ਸਾਹਮਣਾ ਕਰਨਾ ਪਿਆ। ਗ੍ਰੇਟਰ ਨੋਇਡਾ ਦੇ ਸ਼ਹੀਦ ਵਿਜੇ ਸਿੰਘ ਸਪੋਰਟਸ ਕੰਪਲੈਕਸ ਵਿਖੇ ਹੋਏ ਇਸ ਮੈਚ ਵਿਚ ਯੂ ਮੁੰਬਾ ਦੇ ਅਜਿੰਕਿਆ ਕਪਰੇ ਚੋਟੀ ਦੇ ਰੇਡਰ ਰਹੇ। ਉਹਨਾਂ ਨੇ 16 ਵਿਚੋਂ 9 ਰੇਡ ਅੰਕ ਪ੍ਰਾਪਤ ਕੀਤੇ।ਯੂ ਮੁੰਬਾ ਦੇ ਕਪਤਾਨ ਫਜ਼ਲ ਅਤਰਾਚਲੀ ਨੇ 11 ਵਿਚੋਂ 8 ਟੈਕਲ ਪੁਆਇੰਟ ਹਾਸਲ ਕੀਤੇ। ਪ੍ਰੋ ਕਬੱਡੀ ਲੀਗ ਵਿਚ 300 ਟੈਕਲ ਅੰਕ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਵਿਦੇਸ਼ੀ ਖਿਡਾਰੀ ਹਨ। ਇਹ ਸੀਜ਼ਨ ਦਾ 130 ਵਾਂ ਮੈਚ ਸੀ। ਇਸ ਟੂਰਨਾਮੈਂਟ ਵਿਚ ਹੁਣ ਸਿਰਫ 2 ਲੀਗ ਸਟੇਜ ਮੈਚ ਬਚੇ ਹਨ। ਇਸ ਵਿਚ ਪਹਿਲਾ ਮੈਚ 11 ਅਕਤੂਬਰ ਨੂੰ ਦਿੱਲੀ ਦਬੰਗ ਕਬੱਡੀ ਕਲੱਬ ਅਤੇ ਯੂ ਮੁੰਬਾ ਵਿਚਕਾਰ ਖੇਡਿਆ ਜਾਵੇਗਾ। ਦੂਜੇ ਮੈਚ ਵਿਚ ਯੂਪੀ ਵਾਰੀਅਰਜ਼ ਅਤੇ ਬੰਗਲੁਰੂ ਬੁਲਸ ਦਾ ਸਾਹਮਣਾ ਹੋਵੇਗਾ।

About Jatin Kamboj