Home » FEATURED NEWS » ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ‘ਚ ਨੌਜਵਾਨ ਵੱਲੋਂ ਕੰਪਾਰਮੈਂਟ ਆਉਣ ‘ਤੇ ਲਿਆ ਫ਼ਾਹਾ
1

ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ‘ਚ ਨੌਜਵਾਨ ਵੱਲੋਂ ਕੰਪਾਰਮੈਂਟ ਆਉਣ ‘ਤੇ ਲਿਆ ਫ਼ਾਹਾ

ਚੰਡੀਗੜ੍ਹ : ਪੰਜਾਬੀ ਯੂਨੀਵਰਸਿਟੀ ਦੇ ਬੰਦਾ ਸਿੰਘ ਬਹਾਦਰ ਹੋਸਟਲ ‘ਚ ਇੱਕ ਨੌਜਵਾਨ ਨੇ ਕੰਪਾਰਮੈਂਟ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲਾ ਲਿਆ। ਇਸ ਦਾ ਪਤਾ ਉਦੋਂ ਚੱਲਿਆ ਜਦੋਂ ਦੁਪਹਿਰ ਨੂੰ ਹੋਸਟਲ ਦੇ ਦੂਸਰੇ ਕਮਰੇ ‘ਚ ਲਗੀ ਤਾਕੀ ਰਾਹੀਂ ਦੇਖਿਆ ਤਾਂ ਉਹ ਚਾਦਰ ਨਾਲ ਪੱਖੇ ‘ਤੇ ਲਟਕ ਰਿਹਾ ਸੀ। ਮ੍ਰਿਤਕ ਦੀ ਪਛਾਣ ਅਕਾਸ਼ ਸੁਮਨ(22) ਵਾਸੀ ਜ਼ਿਲ੍ਹਾ ਹਮੀਰਪੁਰ ਹਿਮਾਚਲ ਪ੍ਰਦੇਸ਼ ਦੇ ਤੌਰ ‘ਤੇ ਹੋਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਅਰਬਨ ਸਟੇਟ ਇੰਚਾਰਜ ਹੈਰੀ ਬੋਪਰਾਏ ਨੇ ਦੱਸਿਆ ਕਿ ਅਕਾਸ਼ ਪੰਜਾਬੀ ਯੂਨੀਵਰਸਿਟੀ ‘ਚ ਬੀਟੈਕ ਕੰਪਿਊਟਰ ਦਾ ਵਿਦਿਆਰਥੀ ਸੀ। ਜਦੋਂ ਸਵੇਰੇ ਬਾਕੀ ਵਿਦਿਆਰਥੀਆਂ ਨੇ ਲਾਸ਼ ਨੂੰ ਪੱਖੇ ਨਾਲ ਲਟਕਦੇ ਦੇਖਿਆਂ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਯੂਨੀਵਰਸਿਟੀ ਪ੍ਰਬੰਧਨ ਨੂੰ ਦਿੱਤੀ।ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬੀਟੈਕ ਦੀ ਪੜ੍ਹਾਈ ਕਰ ਰਿਹਾ ਸੀ। ਜਿਸ ਦੀਆਂ ਕੁੱਝ ਵਿਸ਼ਿਆਂ ‘ਚੋਂ ਕੰਪਾਰਮੈਂਟਾਂ ਸਨ। ਜਿਸ ਦੇ ਚਲਦਿਆਂ ਬੀਤੇ ਦਿਨ ਯੂਨੀਵਰਸਿਟੀ ‘ਚ ਲੱਗੇ ਪਲੇਸਮੈਟ ਮੇਲੇ ‘ਚ ਉਸ ਦੀ ਨੌਕਰੀ ਨਹੀਂ ਲੱਗ ਸਕੀ। ਜਿਥੋਂ ਤਕ ਲਗਦਾ ਹੈ ਇਸ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਫਾਹਾ ਲਾਇਆ ਹੈ। ਫ਼ਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਮਾਰਟਮ ਲਈ ਸਰਕਾਰੀ ਰਜਿੰਦਰਾ ਹਸਪਤਾਲ ਮੁਰਾਦਾਘਰ ‘ਚ ਰਖਵਾ ਦਿੱਤਾ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੂੰ ਸੁਚਿਤ ਕਰ ਦਿਤਾ ਗਿਆ ਹੈ।

About Jatin Kamboj