Home » FEATURED NEWS » ਪੰਜਾਬ ‘ਚੋਂ ਨਸ਼ਾ ਖਤਮ ਕਰਨ ਲਈ ਹੁਣ ਕੈਪਟਨ ਲੈਣਗੇ ‘ਫੇਸਬੁੱਕ’ ਤੇ ‘ਗੂਗਲ’ ਦੀ ਮਦਦ
ca

ਪੰਜਾਬ ‘ਚੋਂ ਨਸ਼ਾ ਖਤਮ ਕਰਨ ਲਈ ਹੁਣ ਕੈਪਟਨ ਲੈਣਗੇ ‘ਫੇਸਬੁੱਕ’ ਤੇ ‘ਗੂਗਲ’ ਦੀ ਮਦਦ

ਜਲੰਧਰ- ਪੰਜਾਬ ‘ਚ ਨਸ਼ਿਆਂ ਦਾ ਕੋਹੜ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਨਸ਼ਿਆਂ ਦੇ ਕਾਰਨ ਕਈ ਨੌਜਵਾਨ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਪੰਜਾਬ ‘ਚ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਦੇ ਲਈ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਗੂਗਲ’ ਅਤੇ ‘ਫੇਸਬੁੱਕ’ ਨੂੰ ਮਦਦ ਦੀ ਅਪੀਲ ਕੀਤੀ ਹੈ। ਫੇਸਬੁੱਕ ਅਤੇ ਟਵਿੱਟਰ ‘ਤੇ ਕੈਪਟਨ ਨੇ ਲਿਖਿਆ, ”ਪੰਜਾਬ ‘ਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਮੈਂ ਹਰ ਇਕ ਦਰਵਾਜ਼ਾ ਖੜਕਾਵਾਂਗਾ। ਮੈਂ ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਅਤੇ ਫੇਸਬੁੱਕ ਦੇ ਸੀ. ਈ. ਓ. ਮਾਰਕ ਜ਼ੁਕਰਬਰਗ ਨੂੰ ਵੀ ਇਸ ਕੋਹੜ ਨੂੰ ਖਤਮ ਕਰਨ ਦੀ ਲੜਾਈ ‘ਚ ਸਾਡਾ ਤਕਨੀਕੀ ਰੂਪ ‘ਚ ਸਹਿਯੋਗ ਪ੍ਰਦਾਨ ਕਰਨ ਲਈ ਲਿਖਿਆ ਹੈ।” ਉਨ੍ਹਾਂ ਨੇ ਲਿਖਿਆ ਕਿ ਅਸੀਂ ਉਨ੍ਹਾਂ ਤੋਂ ਮਦਦ ਦੀ ਅਪੀਲ ਕਰਦੇ ਹਾਂ।

About Jatin Kamboj