Home » FEATURED NEWS » ਪੰਜਾਬ ਸਰਕਾਰ ਵਲੋਂ ਤੰਬਾਕੂ ‘ਤੇ ਲੱਗੀ ਪਾਬੰਦੀ
ba

ਪੰਜਾਬ ਸਰਕਾਰ ਵਲੋਂ ਤੰਬਾਕੂ ‘ਤੇ ਲੱਗੀ ਪਾਬੰਦੀ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ ‘ਚ ਤੰਬਾਕੂ ਨੂੰ ਪਾਨ ਮਸਾਲਾ ਨਾਲ ਮਿਲਾ ਕੇ ਜਾ ਕਿਸੇ ਹੋਰ ਚੀਜ਼ ਨਾਲ ਮਿਲਾ ਕੇ ਵੇਚਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਤੰਬਾਕੂ ਵਾਲਾ ਚਿੰਗਮ (ਜਰਦਾ) ਆਦਿ ਵੀ ਪੂਰਨ ‘ਤੇ ਬੈਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਦੇ ਮੁਖ ਸਕੱਤਰ ਕਾਹਨ ਸਿੰਘ ਨੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤੰਬਾਕੂ ਦਾ ਜ਼ਿਆਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀ ਬੀਮਾਰੀਆਂ ਲੱਗਦੀਆਂ ਹਨ ਤੇ ਅੱਜਕਲ ਪਾਨ ਮਸਾਲਾ ਤੇ ਚਿੰਗਮ ‘ਚ ਤੰਬਾਕੂ ਪਾ ਕੇ ਖਾਣਾ ਜ਼ਿਆਦਾ ਪ੍ਰਚਲਿੱਤ ਹੋ ਚੁੱਕਾ ਹੈ। ਇਸ ਲਈ ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਤੰਬਾਕੂ ‘ਤੇ ਪਾਬੰਦੀ ਲਗਾ ਦਿੱਤੀ ਹੈ। ਤੰਬਾਕੂ ਨੂੰ ਦੂਜੀਆਂ ਚੀਜ਼ਾਂ ‘ਚ ਮਿਲਾ ਕੇ ਵੇਚਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ 30,000 ਤੱਕ ਦਾ ਜੁਰਮਾਨਾ ਤੇ 6 ਸਾਲ ਤੱਕ ਦੀ ਕੈਦ ਹੋਵੇਗੀ।

About Jatin Kamboj