Home » FEATURED NEWS » ਬਰਖ਼ਾਸਤ CIA ਮੁਲਾਜ਼ਮ ਨੇ ਮਹਿਕਮੇ ਵਲੋਂ ਕੀਤੇ ਝੂਠੇ ਐਨਕਾਊਂਟਰਾਂ ਦਾ ਕੀਤਾ ਪਰਦਾਫ਼ਾਸ਼
web

ਬਰਖ਼ਾਸਤ CIA ਮੁਲਾਜ਼ਮ ਨੇ ਮਹਿਕਮੇ ਵਲੋਂ ਕੀਤੇ ਝੂਠੇ ਐਨਕਾਊਂਟਰਾਂ ਦਾ ਕੀਤਾ ਪਰਦਾਫ਼ਾਸ਼

ਚੰਡੀਗੜ੍ਹ : ਪੰਜਾਬ ਵਿਚ ਇਕ ਸਮਾਂ ਅਜਿਹਾ ਸੀ ਜਦੋਂ ਲੋਕਾਂ ਵਿਚ ਹਰ ਪਾਸੇ ਪੁਲਿਸ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰੱਖਿਆ ਸੀ ਅਤੇ ਅਤਿਵਾਦ ਦੇ ਨਾਮ ਤੋਂ ਪੂਰੇ ਸੂਬੇ ਨੂੰ ਪ੍ਰਭਾਵਿਤ ਕਰ ਰੱਖਿਆ ਸੀ। ਉਸ ਸਮੇਂ ਕਈ ਸਿੱਖ ਨੌਜਵਾਨਾਂ ਨੂੰ ਬਿਨ੍ਹਾਂ ਕਿਸੇ ਕਸੂਰ ਤੋਂ ਘਰ ਵਿਚ ਬੈਠਿਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਕਈ ਬੇਕਸੂਰਾਂ ਨੂੰ ਅਤਿਵਾਦੀ ਕਰਾਰ ਦੇ ਉਨ੍ਹਾਂ ਦਾ ਐਨਕਾਊਂਟਰ ਕਰ ਦਿਤਾ ਗਿਆ। ਇਸ ਗੱਲ ਦਾ ਖ਼ੁਲਾਸਾ ਮੋਗਾ ਤੋਂ CIA ਦੇ ਬਰਖ਼ਾਸਤ ਮੁਲਾਜ਼ਮ ਸਤਵੰਤ ਸਿੰਘ ਮਾਣਕ ਨੇ ਗੱਲਬਾਤ ਕਰਦੇ ਹੋਏ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਬਹੁਤ ਹੀ ਖ਼ੌਫ਼ਨਾਕ ਮਾਹੌਲ ਸੀ। ਜਿਸ ਵਿਅਕਤੀ ਨੇ ਵੀ ਪੀਲੇ ਰੰਗ ਦੀ ਦਸਤਾਰ ਬੰਨੀ ਹੁੰਦੀ, ਕਛਿਹਰਾ ਜਾਂ ਕੜਾ ਪਾਇਆ ਹੁੰਦਾ ਤਾਂ ਪੁਲਿਸ ਉਸ ਨੂੰ ਹਿਰਾਸਤ ਵਿਚ ਲੈ ਲੈਂਦੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਖ਼ੁਦ 15 ਮੁਕਾਬਲੇ ਵੇਖੇ ਹਨ। ਜਿਨ੍ਹਾਂ ਵਿਚੋਂ ਸਭ ਤੋਂ ਛੋਟੀ ਉਮਰ ਦੇ ਕੁਲਵੰਤ ਸਿੰਘ ਕੰਤੇ ਦਾ ਮੁਕਾਬਲਾ ਸੀ ਅਤੇ ਉਸ ਦੀ ਉਮਰ ਕਰੀਬ 16 ਸਾਲ ਸੀ। ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ ਇਕ ਵਿਦਿਆਰਥੀ ਸੀ ਜਿਸ ਨੂੰ CIA ਨੇ ਬਿਲਕੁਲ ਨਜਾਇਜ਼ ਮਾਰਿਆ ਸੀ ਅਤੇ ਉਸ ਘਟਨਾ ਨੇ ਉਨ੍ਹਾਂ ਨੂੰ ਝਿੰਜੋੜ ਕੇ ਰੱਖ ਦਿਤਾ ਸੀ। ਕੁਲਵੰਤ ਸਿੰਘ ਕੰਤੇ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਕ ਦਿਨ ਉਨ੍ਹਾਂ ਦੇ ਪਿੰਡ ਰਾਤ ਨੂੰ ਰਾਸਤਾ ਭਟਕੇ ਹੋਏ ਕੁਝ ਵਿਅਕਤੀ ਆਏ ਜਿਨ੍ਹਾਂ ਨੂੰ ਕੁਲਵੰਤ ਸਿੰਘ ਕੰਤੇ ਨੇ ਇਨਸਾਨੀਅਤ ਦੇ ਤੌਰ ‘ਤੇ ਪਿੰਡ ਤੋਂ ਬਾਹਰ ਦਾ ਰਸਤਾ ਵਿਖਾਇਆ। ਉਨ੍ਹਾਂ ਦੱਸਿਆ ਕਿ ਉਹ ਵਿਅਕਤੀ ਅਤਿਵਾਦੀ ਸਨ ਪਰ ਇਹ ਗੱਲ ਕੰਤੇ ਨੂੰ ਨਹੀਂ ਪਤਾ ਸੀ। ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਕੰਤੇ ਦੇ ਵਿਰੁਧ CIA ਸਟਾਫ਼ ਫਰੀਦਕੋਟ ਵਿਖੇ ਸ਼ਿਕਾਇਤ ਕਰ ਦਿਤੀ ਗਈ। ਫਰੀਦਕੋਟ CIA ਵਲੋਂ ਪੁੱਛਗਿੱਛ ਕਰਨ ਤੋਂ ਬਾਅਦ ਕੰਤੇ ਨੂੰ ਨਿਰਦੋਸ਼ ਪਾਇਆ ਗਿਆ ਅਤੇ ਉਸ ਨੂੰ ਛੱਡ ਦਿਤਾ ਗਿਆ। ਕੁਝ ਦਿਨ ਮਗਰੋਂ, ਪਿੰਡ ਦੇ ਕੁੱਝ ਸ਼ਰਾਰਤੀ ਲੋਕਾਂ ਨੇ ਮੋਗਾ CIA ਸਟਾਫ਼ ਵਿਚ ਕੰਤੇ ਦੇ ਵਿਰੁਧ ਸ਼ਿਕਾਇਤ ਕਰ ਦਿਤੀ। ਉਸ ਸਮੇਂ ਕੰਤਾ ਅਪਣੀ ਭੂਆ ਦੇ ਪਿੰਡ ਗਿਆ ਹੋਇਆ ਸੀ। CIA ਟੀਮ ਨੇ ਕੰਤੇ ਨੂੰ ਉਸ ਦੀ ਭੂਆ ਦੇ ਪਿੰਡ ਤੋਂ ਫੜ ਲਿਆਂਦਾ ਅਤੇ ਉਸ ਟੀਮ ਵਿਚ ਸਤਵੰਤ ਸਿੰਘ ਵੀ ਸ਼ਾਮਲ ਸੀ। ਸਤਵੰਤ ਸਿੰਘ ਨੇ ਦੱਸਿਆ ਕਿ 9 ਨਵੰਬਰ 1991 ਨੂੰ ਕੁਲਵੰਤ ਸਿੰਘ ਕੰਤੇ ਨੂੰ ਉਨ੍ਹਾਂ ਫੜ ਕੇ ਲਿਆਂਦਾ ਸੀ ਅਤੇ 12 ਨਵੰਬਰ ਨੂੰ ਝੂਠਾ ਮੁਕਾਬਲਾ ਬਣਾ ਕੇ ਉਸ ਦਾ ਐਨਕਾਊਂਟਰ ਕਰ ਦਿਤਾ ਗਿਆ। ਇਸ ਤੋਂ ਬਾਅਦ ਇਕ ਹੋਰ ਨੌਜਵਾਨ ਬਲਦੇਵ ਸਿੰਘ ਕ੍ਰਮਿਤੀ ਨੂੰ ਫੜ ਕੇ ਲਿਆਂਦਾ ਗਿਆ। ਬਲਦੇਵ ਸਿੰਘ ਦਾ ਰਾਉ ਕੇ ਪੁੱਲ ‘ਤੇ ਐਸ.ਐਚ.ਓ. ਵੱਧਣੀ ਨੇ ਝੂਠਾ ਮੁਕਾਬਲਾ ਬਣਾਇਆ। ਉੱਥੇ ਨੌਜਵਾਨ ਦੇ ਸਿਰ ਦੇ ਵਿਚ ਗੋਲੀ ਮਾਰ ਕੇ ਉਸ ਨੂੰ ਮਾਰ ਦਿਤਾ ਗਿਆ। ਮਰਦੇ ਸਮੇਂ ਨੌਜਵਾਨ ਨੇ ਫਤਹਿ ਬੁਲਾਈ ਅਤੇ ਉਸ ਦਾ ਜਵਾਬ ਸਤਵੰਤ ਸਿੰਘ ਨੇ ਫਤਹਿ ਬੁਲਾ ਕੇ ਦਿਤਾ। ਇਸ ਗੱਲ ਦਾ ਇਤਰਾਜ਼ ਉੱਥੇ ਮੌਜੂਦ CIA ਅਫ਼ਸਰਾਂ ਨੇ ਕੀਤਾ।

About Jatin Kamboj