FEATURED NEWS News World

ਬਲੱਡ ਪ੍ਰੈਸ਼ਰ ਕੰਟਰੋਲ ਕਰਨ ਲਈ ਖਾਓ ਲਸਣ, ਜਾਣੋ ਫਾਇਦੇ

ਨਵੀਂ ਦਿੱਲੀ- ਲਸਣ ਸਿਰਫ਼ ਖਾਣਾ ਬਣਾਉਣ ਲਈ ਹੀ ਨਹੀਂ ਸਗੋਂ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਲਈ ਵਰਤਿਆ ਜਾਂਦਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਲਸਣ ਦੀ ਵਰਤੋਂ ਕਰਨ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ। ਵੈਸੇ ਤਾਂ, ਲਸਣ ਦੇ ਬਹੁਤ ਸਾਰੇ ਲਾਭ ਹਨ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਲਸਣ ਖਾਣਾ ਜ਼ਿਆਦਾ ਬੀ ਪੀ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।ਪਰ ਕੀ ਤੁਸੀਂ ਇਸ ਨੂੰ ਖਾਣ ਦਾ ਸਹੀ ਤਰੀਕਾ ਜਾਣਦੇ ਹੋ? ਜੇ ਬਿਨਾਂ ਕਿਸੇ ਤਰੀਕੇ ਦੇ ਕੁਝ ਖਾਧਾ ਜਾਵੇ ਤਾਂ ਇਹ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਲਸਣ ਬੀਪੀ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹੈ, ਪਰ ਤੁਹਾਨੂੰ ਇਸ ਦੀ ਵਰਤੋਂ ਬਾਰੇ ਪਤਾ ਹੋਣਾ ਚਾਹੀਦਾ ਹੈ। ਆਮ ਤੌਰ ‘ਤੇ ਇਹ ਸਮੱਸਿਆ ਜ਼ਿਆਦਾ ਤਲੇ ਭੋਜਨ ਖਾਣ ਅਤੇ ਕਸਰਤ ਨਾ ਕਰਨ ਕਾਰਨ ਹੁੰਦੀ ਹੈ। ਬਲੱਡ ਪ੍ਰੈਸ਼ਰ ਵਿਚ ਅਚਾਨਕ ਵਾਧਾ ਸਿਹਤ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ।

ਲਸਣ ਖਾਣ ਦਾ ਸਹੀ ਤਰੀਕਾ

ਜੇ ਤੁਸੀਂ ਅਜਿਹੀਆਂ ਚੀਜ਼ਾਂ ਦਾ ਸੇਵਨ ਕਰ ਰਹੇ ਹੋ ਜੋ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਕਰਦੇ ਹਨ ਅਤੇ ਫਿਰ ਵੀ ਤੁਸੀਂ ਨਿਰਾਸ਼ ਮਹਿਸੂਸ ਕਰਦੇ ਹੋ ਤਾਂ ਵਜ੍ਹਾਂ ਇਹ ਨਹੀਂ ਹੈ ਕਿ ਇਹ ਚੀਜ਼ਾਂ ਖਰਾਬ ਹਨ। ਬਲਕਿ ਇਹ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਅਤੇ ਕਿਸ ਤਰੀਕੇ ਨਾਲ ਖਾਂਦੇ ਹੋ। ਲਸਣ ਨਾ ਸਿਰਫ਼ ਭੋਜਨ ਦਾ ਸੁਆਦ ਵਧਾਉਂਦਾ ਹੈ, ਬਲਕਿ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ। ਜੇਕਰ ਤੁਸੀਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਇਸ ਨੂੰ ਖਾ ਰਹੇ ਹੋ ਤਾਂ ਕੱਚਾ ਲਸਣ ਖਾਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਜੇ ਤੁਸੀਂ ਇਸ ਨੂੰ ਕੱਚਾ ਖਾ ਸਕਦੇ ਹੋ ਤਾਂ ਰੋਜ਼ਾਨਾ ਇਕ ਜਾਂ ਦੋ ਕਲੀਆ ਕੱਚੀਆਂ ਚਬਾਓ।
ਲਸਣ ਖਾਣ ਦੇ ਫਾਇਦੇ

1. ਸ਼ੂਗਰ ਵਿਚ ਲਸਣ ਦੀ ਲਗਾਤਾਰ ਵਰਤੋਂ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਆਮ ਕੀਤਾ ਜਾ ਸਕਦਾ ਹੈ, ਲਸਣ ਉਹ ਹਾਰਮੋਨਜ਼ ਬਣਾਉਂਦਾ ਹੈ ਜੋ ਸਰੀਰ ਵਿਚ ਸ਼ੂਗਰ ਨੂੰ ਨਿਯੰਤਰਿਤ ਕਰਦੇ ਹਨ। ਇਸ ਲਈ ਅੱਜ ਤੋਂ ਹੀ ਆਪਣੇ ਭੋਜਨ ਵਿਚ ਲਸਣ ਨੂੰ ਸ਼ਾਮਲ ਕਰੋ।
2. ਲਸਣ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਲਸਣ ਖਾਣ ਨਾਲ ਖੂਨ ਜੰਮਣਾ ਬੰਦ ਹੋ ਜਾਵੇਗਾ ਅਤੇ ਦਿਲ ਦੇ ਦੌਰੇ ਵੀ ਘੱਟ ਹੋ ਜਾਣਗੇ ਹੈ।
ਲਸਣ ਅਤੇ ਸ਼ਹਿਦ ਦਾ ਮਿਸ਼ਰਣ ਖਾਣ ਨਾਲ ਦਿਲ ਦੀਆਂ ਧਮਨੀਆਂ ਵਿਚ ਜਮ੍ਹਾਂ ਚਰਬੀ ਦੂਰ ਹੋ ਜਾਂਦੀ ਹੈ, ਜਿਸ ਨਾਲ ਖੂਨ ਦਾ ਸੰਚਾਰ ਸਹੀ ਤਰ੍ਹਾਂ ਦਿਲ ਤਕ ਪਹੁੰਚ ਜਾਂਦਾ ਹੈ।
3. ਲਸਣ ਵਿਚ ਬਹੁਤ ਘੱਟ ਕੈਲੋਰੀ ਅਤੇ ਕਾਰਬ ਹੁੰਦਾ ਹੈ, ਜੋ ਕਿ ਸ਼ੂਗਰ ਲਈ ਇਕ ਦੇਸੀ ਦਵਾਈ ਬਣਾਉਂਦਾ ਹੈ।