PUNJAB NEWS

ਬਸੰਤ ਪੰਚਮੀ ‘ਤੇ ਸੰਗਰੂਰ ‘ਚ ਦੇਖਣ ਨੂੰ ਮਿਲਿਆ ਪੁਰਾਣਾ ਵਿਰਸਾ

ਸੰਗਰੂਰ : ਬਸੰਤ ਪੰਚਮੀ ਦਾ ਤਿਉਹਾਰ ਜਿੱਥੈ ਪੂਰੇ ਦੇਸ਼ ‘ਚ ਬਹੁਤ ਹੀ ਜੋਸ਼ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਸੰਗਰੂਰ ‘ਚ ਬਸੰਤ ਪੰਚਮੀ ਦਾ ਤਿਓਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਆਓ ਤੁਹਾਨੂੰ ਸੰਗਰੂਰ ਦੀਆਂ ਅਜਿਹੀਆਂ ਤਸਵੀਰਾਂ ਦਿਖਾਉਂਦੇ ਹਾਂ ਜੋ ਤੁਹਾਨੂੰ ਪੁਰਾਣੇ ਵਿਰਸੇ ਨਾਲ ਜੋੜਨਗੀਆਂ। ਤੁਸੀਂ ਦੇਖ ਸਕਦੇ ਹੋ ਕੇ ਬੱਚੇ ਜਿੱਥੇ ਬਸੰਤੀ ਰੰਗ ਦੇ ਕੱਪੜੇ ਪਾ ਕੇ ਢੋਲ ਦੇ ਡੱਗੇ ‘ਤੇ ਭੰਗੜੇ ਪਾਉਂਦੇ ਦਿਖਾਈ ਦੇ ਰਹੇ ਹਨ। ਉੱਥੇ ਹੀ ਕੁੱਝ ਨੌਜਵਾਨਾਂ ਵੱਲੋਂ ਡੀਜਿਆਂ ਦੀ ਧੁਨ ‘ਤੇ ਪਤੰਗ ਉਡਾਉਂਦੇ ਦਿਖਾਈ ਦਿੱਤੇ। ਇਸ ਮੋਕੇ ‘ਤੇ ਬਸੰਤ ਪੰਚਮੀ ਮਨਾ ਰਹੇ ਲੋਕਾਂ ਨੇ ਕਿਹਾ ਕਿ ਹਮੇਸ਼ਾ ਸਾਰਿਆਂ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਤਿਓਹਾਰ ਨੂੰ ਇਸੇ ਤਰ੍ਹਾਂ ਮਨਾ ਸਕਣ। ਦੱਸ ਦੇਈਏ ਕਿ ਬਸੰਤ ਪੰਛਮੀ ਦਾ ਤਿਓਹਾਰ ਹਰ ਸਾਲ ਮਨਾਇਆ ਜਾਂਦਾ ਹੈ, ਅਤੇ ਇਸ ਦਿਨ ਨੌਜਵਾਨਾਂ ਵੱਲੋਂ ਢੋਲ ਦੇ ਡੱਗੇ ‘ਤੇ ਭੰਗੜੇ ਪਾ ਕੇ ਪਤੰਗਬਾਜ਼ੀ ਵੀ ਕੀਤੀ ਜਾਂਦੀ ਹੈ। ਬਸੰਤ ਨੂੰ ਖੁਸ਼ੀਆਂ ਖੇੜਿਆਂ ਵਾਲਾ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈ।ਪਿੰਡਾਂ ਦੇ ਲੋਕ ਬਸੰਤ ਨੂੰ ‘ਆਈ ਬਸੰਤ ਪਾਲਾ ਉਡੰਤ’ ਕਰਕੇ ਜਾਣਦੇ ਹਨ। ਸਾਡਾ ਭਾਰਤ ਦੇਸ਼ ਰੁੱਤਾਂ ਦਾ ਦੇਸ ਹੈ ਅਤੇ ਵਾਰੋ-ਵਾਰੀ ਆਉਂਦੀਆਂ ਸਾਲ ਦੀਆਂ ਛੇ ਰੁੱਤਾਂ ਵਿੱਚੋਂ ਸਭਨਾਂ ‘ਚੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ। ਇਸ ਮੌਸਮ ਦੌਰਾਨ ਕਈ ਥਾਈਂ ਮੇਲੇ ਲੱਗਦੇ ਹਨ। ਇਸ ਨੂੰ ਰੁੱਤਾਂ ਦਾ ਰਾਜਾ ਬਸੰਤ ਕਿਹਾ ਗਿਆ ਹੈ। ਬਸੰਤ ਦੇ ਇਸ ਮੌਸਮ ਨੂੰ ਪ੍ਰਕਿਰਤੀ ਵਿੱਚ ਇੱਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਰੁੱਤ ਬਸੰਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਢ ਦਾ ਦਬਾਓ ਘਟ ਜਾਂਦਾ ਹੈ। ਮੌਸਮ ਬਦਲਣ ਨਾਲ ਠੰਢ ਦੇ ਝੰਬੇ ਰੁੱਖ-ਪੌਦੇ ਵੀ ਪੁੰਗਰਨ-ਪਲਰਨ ਲੱਗਦੇ ਹਨ। ਖੇਤਾਂ ਵਿੱਚ ਖਿੜੇ ਸਰ੍ਹੋਂ ਦੇ ਪੀਲੇ ਫੁੱਲ ਖੂਬਸੂਰਤ ਨਜ਼ਾਰਾ ਪੇਸ਼ ਕਰਦੇ ਹਨ ਤੇ ਦੇਖਣ ਵਾਲੇ ਦਾ ਮਨ ਵੀ ਖਿੜ ਉੱਠਦਾ ਹੈ।