Home » FEATURED NEWS » ਬਹਿਬਲਕਲਾਂ ਗੋਲੀਕਾਂਡ ’ਤੇ ਕੈਪਟਨ-ਕੇਜਰੀਵਾਲ ’ਚ ‘ਟਵਿਟਰ ਵਾਰ’
jk

ਬਹਿਬਲਕਲਾਂ ਗੋਲੀਕਾਂਡ ’ਤੇ ਕੈਪਟਨ-ਕੇਜਰੀਵਾਲ ’ਚ ‘ਟਵਿਟਰ ਵਾਰ’

ਚੰਡੀਗਡ਼੍ਹ – ਬਹਿਬਲਕਲਾਂ ਗੋਲੀਕਾਂਡ ’ਤੇ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਸੋਸ਼ਲ ਮੀਡਿਆ ’ਤੇ ਆਹਮਣੇ-ਸਾਹਮਣੇ ਆ ਗਏ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਲਿਖਿਆ ਕਿ ਬਹਿਬਲਕਲਾਂ ਵਿਚ ਕੁਰਬਾਨੀ ਦੇਣ ਵਾਲੇ ਕ੍ਰਿਸ਼ਣ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਤੀਜੀ ਬਰਸੀ ’ਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਵਿਅਕਤ ਕਰਦਾ ਹਾਂ। ਇਹ ਬੇਹੱਦ ਬਦਕਿਸਮਤੀ ਭਰਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਤੇ ਦੋ ਬੇਕਸੂਰ ਲੋਕਾਂ ਦੀ ਜਾਨ ਲੈਣ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਅਸਫਲ ਰਹੀ ਹੈ। ਅਰਵਿੰਦ ਦੇ ਇਸ ਟਵੀਟ ’ਤੇ ਕਰੀਬ 5 ਘੰਟੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਕੇਜਰੀਵਾਲ ਦੇ ਟਵੀਟ ’ਤੇ ਜਵਾਬੀ ਹਮਲਾ ਕਰਦੇ ਹੋਏ ਕੈਪਟਨ ਨੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਇਸ ਮਾਮਲੇ ’ਤੇ ਰਾਜਨੀਤੀ ਬੰਦ ਕਰੇ। ਇਹ ਬੇਹੱਦ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਕ ਜ਼ਿੰਮੇਵਾਰ ਵਿਅਕਤੀ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਦੇ ਸਿੱਟੇ ਦਾ ਇੰਤਜ਼ਾਰ ਕੀਤੇ ਬਿਨਾਂ ਕਨੂੰਨ ਨੂੰ ਤਾਕ ’ਤੇ ਰੱਖਣ ਦੀ ਗੱਲ ਕਰ ਰਿਹਾ ਹੈ। ਅਸੀ ਕਿਸੇ ਅਰਾਜਕਤਾ ਵਾਲੇ ਮਾਹੌਲ ’ਚ ਨਹੀਂ ਰਹਿੰਦੇ ਹਾਂ। ਤੁਹਾਡੇ ਤੋਂ ਬਿਹਤਰ ਇਸ ਬਾਰੇ ’ਚ ਕੌਣ ਜਾਣ ਸਕਦਾ ਹੈ ਕਿ ਕਨੂੰਨ ਦੇ ਹਿਸਾਬ ਨਾਲ ਨਾ ਚੱਲਣ ਵਾਲਿਆਂ ਨਾਲ ਕੀ ਹੁੰਦਾ ਹੈ। ਯਾਦ ਕਰੋ ਬਾਦਲ ਕੁਟੁੰਬ ਤੋਂ ਆਪਣੇ ਮੁਆਫੀਨਾਮੇ ਨੂੰ?

About Jatin Kamboj