Home » ARTICLES » ਬਾਦਲਾਂ ਨੂੰ ਚੁਰਾਸੀ ਦੇ ਪੀੜਤਾਂ ਦੀ ਹੁਣ ਹੀ ਕਿਉਂ ਯਾਦ ਆਈ?
1984 Sikh Riots

ਬਾਦਲਾਂ ਨੂੰ ਚੁਰਾਸੀ ਦੇ ਪੀੜਤਾਂ ਦੀ ਹੁਣ ਹੀ ਕਿਉਂ ਯਾਦ ਆਈ?

ਸ਼ੰਗਾਰਾ ਸਿੰਘ ਭੁੱਲਰ
ਗੱਲ ਚੌਤੀ ਵਰ•ੇ ਪਹਿਲਾਂ ਦੀ ਹੈ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਪਿਛੋਂ ਦਿੱਲੀ ਅਤੇ ਦੇਸ਼ ਦੇ ਖਾਸ ਕਰਕੇ ਉਨ•ਾਂ ਹਿਸਿਆਂ ਵਿਚ ਸਿੱਖਾਂ ਦਾ ਕਤਲੇਆਮ ਹੋਇਆ ਜਿਥੇ ਇਨ•ਾਂ ਦੀ ਕਾਫੀ ਵਸੋਂ ਸੀ। ਸੈਂਕੜੇ ਨਹੀਂ ਹਜ਼ਾਰਾਂ ਬੇਦੋਸ਼ੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ। ਕਤਲੇਆਮ ਦਾ ਜੋ ਢੰਗ ਤਰੀਕਾ ਵਰਤਿਆ ਗਿਆ ਉਸ ਨੂੰ ਯਾਦ ਕਰਕੇ ਅੱਜ ਵੀ ਕਲੇਜਾ ਮੂੰਹ ਨੂੰ ਆਉਂਦਾ ਹੈ। ਜਿਨ•ਾਂ ਪ੍ਰਵਾਰਾਂ ਨਾਲ ਇਹ ਖੂਨ ਖਰਾਬਾ ਹੋਇਆ ਉਨ•ਾਂ ਦੇ ਜ਼ਖ਼ਮ ਅੱਜ ਵੀ ਹਰੇ ਭਰੇ ਹਨ। ਇਸ ਕਤਲੇਆਮ ਨੂੰ ਲੈ ਕੇ ਅਨੇਕਾਂ ਕਮੇਟੀਆਂ ਅਤੇ ਕਮਿਸ਼ਨ ਬਿਠਾਏ ਗਏ ਪਰ ਕਿਸੇ ਨੇ ਵੀ ਸਿੱਖਾਂ ਦੇ ਉਨ•ਾਂ ਜ਼ਖ਼ਮਾਂ ਤੇ ਠੰਢੇ ਫਹੇ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਚੌਤੀਆਂ ਵਰਿਆਂ ਵਿਚ ਕੀ ਪਾਰਲੀਮੈਂਟ ਅਤੇ ਕੀ ਇਸ ਦੇ ਬਾਹਰ ਸਮੇਂ ਦੀਆਂ ਸਰਕਾਰਾਂ ਨੇ ਨਾ ਤਾਂ ਦੋ ਬੋਲ ਹਮਦਰਦੀ ਦੇ ਆਖੇ ਅਤੇ ਨਾ ਹੀ ਮਾਫੀ ਮੰਗ ਕੇ ਹਮੇਸ਼ਾਂ ਲਈ ਵਿਛੜ ਚੁਕਿਆਂ ਲਈ ਦੋ ਮਿੰਟ ਦਾ ਮੋਨ ਧਾਰਿਆ। ਅੱਜ ਸਿੱਖ ਹਿੱਤਾਂ ਦਾ ਦਮ ਭਰਨ ਦਾ ਦਾਅਵਾ ਕਰਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਦੀਆਂ ਸੜਕਾਂ ‘ਤੇ ਉਨ•ਾਂ ਪੀੜਤਾਂ ਲਈ ਇਨਸਾਫ਼ ਮੰਗ ਰਿਹਾ ਹੈ ਅਤੇ ਇਨਸਾਫ ਵੀ ਉਸ ਸਰਕਾਰ ਕੋਲੋਂ ਮੰਗ ਰਿਹਾ ਹੈ ਜਿਸ ਵਿਚ ਇਸ ਦੀ ਆਪਣੀ ਭਾਈਵਾਲੀ ਹੈ। ਹੈਰਾਨੀ ਇਹ ਨਹੀਂ ਕਿ ਅਕਾਲੀ ਦਲ ਵਾਲੇ ਇਨਸਾਫ਼ ਕਿਉਂ ਮੰਗ ਰਹੇ ਹਨ? ਹੈਰਾਨੀ ਸਗੋਂ ਇਹ ਹੈ ਕਿ ਚੌਤੀ ਸਾਲ ਤਾਂ ਉਨ•ਾਂ ਨੂੰ ਇਹ ਇਨਸਾਫ਼ ਮੰਗਣਾ ਚੇਤੇ ਨਹੀਂ ਰਿਹਾ, ਹੁਣ ਹੀ ਕਿਉਂ ਚੇਤੇ ਆਇਆ ਹੈ? ਕੀ ਇਸ ਲਈ ਕਿ ਹੁਣ ਅਕਾਲੀ ਦਲ ਸੱਤਾਧਾਰੀ ਨਹੀਂ ਰਿਹਾ। ਇਸ ਬਾਰੇ ਉਂਜ ਮਸ਼ਹੂਰ ਹੈ ਕਿ ਜਦੋਂ ਇਹ ਸੱਤਾਧਾਰੀ ਹੁੰਦਾ ਹੈ, ਉਦੋਂ ਸਭ ਕੁਝ ਭੁਲ ਭਲਾ ਜਾਂਦਾ ਹੈ। ਜਦੋਂ ਇਹ ਸੱਤਾ ਤੋਂ ਬਾਹਰ ਹੁੰਦਾ ਹੈ ਤਾਂ ਉਸ ਨੂੰ ਸਿੱਖ ਹਿੱਤਾਂ ਨਾਲ ਸਬੰਧਤ ਮੁਦੇ ਯਾਦ ਆ ਜਾਂਦੇ ਹਨ। ਵੱਡੀ ਹੈਰਾਨੀ ਇਹ ਵੀ ਹੈ ਕਿ ਸਿੱਖ ਪੀੜਤਾਂ ਨੂੰ ਇਨਸਾਫ਼ ਲਈ ਉਨ•ਾਂ ਪਹਿਲੀ ਵਾਰ ਰੋਸ ਪ੍ਰਗਟ ਕੀਤਾ ਹੈ। ਬਲਕਿ ਚੁਰਾਸੀ ਦੇ ਇਸ ਭਿਆਨਕ ਕਤਲੇਆਮ ਤੋਂ ਪਿਛੋਂ ਪੰਜਾਬ ਵਿਚ ਪਹਿਲੀ ਸਰਕਾਰ ਹੀ ਅਕਾਲੀਆਂ ਦੀ ਬਣੀ ਸੀ – ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠਾਂ ਅਤੇ ਉਦੋਂ ਕਿਸੇ ਨੇ ਇਸ ਸਬੰਧੀ ਹਾਅ ਦਾ ਨਾਅਰਾ ਤਕ ਨਹੀਂ ਸੀ ਮਾਰਿਆ।
ਪੰਜਾਬ ਵਿਚ ਲੰਬੇ ਅਰਸੇ ਤਕ ਦੋ ਰਵਾਇਤੀ ਪਾਰਟੀਆਂ ਵਾਰੋਵਾਰੀ ਹਕੂਮਤ ਕਰਦੀਆਂ ਰਹੀਆਂ ਹਨ। ਇਕ ਹੈ ਕੌਮੀ ਪਾਰਟੀ ਕਾਂਗਰਸ ਅਤੇ ਦੂਜੀ ਹੈ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ। 1992 ਤੋਂ ਪਹਿਲਾਂ ਭਾਵੇਂ ਕਾਫੀ ਸਮਾਂ ਪੰਜਾਬ ਵਿਚ ਗਵਰਨਰੀ ਰਾਜ ਰਿਹਾ ਤਾਂ ਵੀ 1997 ਤੋਂ ਪਿਛੋਂ ਇਕ ਤਾਂ ਪੰਜਾਬ ਵਿਚ ਅਕਾਲੀਆਂ ਦੀ ਪੰਜ ਸਾਲ ਤਕ ਚਲਣ ਵਾਲੀਆਂ ਸਰਕਾਰਾਂ ਬਨਣ ਲੱਗੀਆਂ, ਦੂਜਾ ਅਕਾਲੀ ਦਲ ਦਾ ਚੂੰਕਿ ਭਾਜਪਾ ਨਾਲ ਗਠਜੋੜ ਸੀ, ਇਸ ਲਈ ਕੇਂਦਰ ਵਿਚ ਐਨ.ਡੀ.ਏ. ਦੀਆਂ ਬਣਨ ਵਾਲੀਆਂ ਸਰਕਾਰਾਂ ਵਿਚ ਇਸ ਦੀ ਭਾਈਵਾਲੀ ਪੈਣ ਲੱਗੀ। ਜਿੰਨਾਂ ਸਮਾਂ ਕੇਂਦਰ ਵਿਚ ਸ੍ਰੀ ਅੱਟਲ ਬਿਹਾਰੀ ਵਾਜਪਾਈ ਦੀ ਸਰਕਾਰ ਰਹੀ ਉਨਾ ਸਮਾਂ ਅਕਾਲੀ ਦਲ ਦਾ ਇਕ ਮੰਤਰੀ ਬਣਦਾ ਰਿਹਾ। ਹੁਣ ਵੀ ਨਰਿੰਦਰ ਮੋਦੀ ਸਰਕਾਰ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਮੰਤਰੀ ਹੈ। ਹੁਣ ਜੇ ਅਕਾਲੀ ਦਲ ਨੇ ਚੁਰਾਸੀ ਦੇ ਕਤਲੇਆਮ ਦੇ ਪੀੜਤਾਂ ਨੂੰ ਨਿਆ ਦਿਵਾਉਣ ਲਈ ਦਿੱਲੀ ਵਿਚ ਧਰਨਾ ਮਾਰਿਆ ਤਾਂ ਇਹ ਧਰਨਾ ਕਿਸ ਦੇ ਖਿਲਾਫ ਸੀ? ਕੀ ਇਹ ਨਿਆਪਾਲਿਕਾ ਦੇ ਖਿਲਾਫ ਸੀ ਜਾਂ ਫਿਰ ਉਸ ਸਰਕਾਰ ਵਿਰੁਧ ਜਿਸ ਵਿਚ ਉਹ ਆਪ ਖੁਦ ਭਾਈਵਾਲ ਹੈ? ਇਹ ਕਿਹੋ ਜਿਹਾ ਧਰਨਾ ਹੋਇਆ ਭਲਾ? ਜੇ ਇਹ ਧਰਨਾ ਨਿਆਂਪਾਲਿਕਾ ਖਿਲਾਫ਼ ਸੀ ਤਾਂ ਸਵਾਲ ਹੈ ਕਿ ਜਿਹੜੀ ਨਿਆਂਪਾਲਿਕਾ ਪਿਛਲੇ ਚੌਂਤੀਆਂ ਸਾਲਾਂ ਵਿਚ ਪੀੜਤਾਂ ਨੂੰ ਨਿਆਂ ਨਹੀਂ ਦੇ ਸਕੀ, ਉਹ ਹੁਣ ਕੀ ਦੇਵੇਗੀ? ਫਿਰ ਕੀ ਇਹ ਧਰਨਾ ਸਿਰਫ਼ ਗੁਆਚ ਜਾਂ ਖੁਰ ਚੁਕੋ ਉਸ ਅਕਸ ਨੂੰ ਠੁਮਣਾ ਦੇਣ ਲਈ ਹੈ ਜਿਹੜਾ ਖੁਦ ਇਨ•ਾਂ ਦੇ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਵਾਲੇ ਗੋਲੀਕਾਂਡ ਕਰਕੇ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਬਾਦਲਾਂ ਵਿਰੁਧ ਉਂਗਲ ਸੇਧੇ ਜਾਣ ਕਾਰਨ ਧੁੰਧਲਾ ਹੋਇਆ ਹੈ। ਕੀ ਉਹ ਇਸ ਕਤਲੇਆਮ ਵਿਚ ਮਾਰੇ ਗਏ ਸਿੱਖਾਂ ਸਬੰਧੀ ਪਹਿਲਾਂ ਅਰਦਾਸ ਦਿਵਸ ਮਨਾਉਣ ਅਤੇ ਫਿਰ ਰੋਸ ਧਰਨਾ ਦੇ ਕੇ ਲੋਕਾਂ ਦਾ ਧਿਆਨ ਉਨ•ਾਂ ਮਸਲਿਆਂ ਵਲੋਂ ਹਟਾਉਣਾ ਚਾਹੁਦੇ ਹਨ ਜਿਨ•ਾਂ ਕਰਕੇ ਲੋਕ ਇਨ•ਾਂ ਤੋਂ ਦੂਰ ਹੋਣੋਂ ਸ਼ੁਰੂ ਹੋ ਗਏ ਹਨ। ਇਹ ਵੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਪਿਛਲੇ ਕਈ ਸਾਲਾਂ ਤੋਂ ਇਹੋ ਬਾਦਲ ਦਲ ਕਾਬਜ਼ ਹੈ ਜਿਸ ਦੀ ਸਰਕਾਰੇ ਦਰਬਾਰੇ ਚੰਗੀ ਪੁਛ ਪ੍ਰਤੀਤ ਹੈ। ਪੀੜਤਾਂ ਨੂੰ ਇਹ ਇਨਸਾਫ਼ ਉਦੋਂ ਕਿਉਂ ਨਾ ਦਿਵਾਇਆ ਜਾ ਸਕਿਆ? ਇਸ ਤੋਂ ਬਿਨਾਂ ਦਿੱਲੀ ਵਿਚ 2016 ਤੋਂ ਲੈ ਕੇ ਹੁਣ ਤਕ ਬਾਦਲਾਂ ਦੇ ਮਿਤਰਾਂ ਦੀ ਮੋਦੀ ਸਰਕਾਰ ਹੈ ਅਤੇ ਬਾਦਲ ਖੁੱਦ 2007 ਤੋਂ ਲੈ ਕੇ 2017 ਤਕ ਸੱਤਾਧਾਰੀ ਰਹੇ ਹਨ, ਇਸ ਸਾਰੇ ਸਮੇਂ ਵਿਚ ਇਹ ਪੀੜਤਾਂ ਨੂੰ ਉਦੋਂ ਇਨਸਾਫ਼ ਕਿਉਂ ਨਹੀਂ ਦਿਵਾ ਸਕੇ? ਦਿਵਾ ਨਹੀਂ ਸਕੇ ਜਾਂ ਫਿਰ ਦਿਵਾਉਣਾ ਹੀ ਨਹੀਂ ਚਾਹੁੰਦੇ? ਦੂਜੀ ਗੱਲ ਵਧੇਰੇ ਢੁਕਵੀਂ ਲਗਦੀ ਹੈ। ਰਾਜ ਸੱਤਾ ਭੋਗਦਿਆਂ ਉਹ ਕੋਈ ਵੀ ਐਸਾ ਮੁੱਦਾ ਨਹੀਂ ਛੇੜਨਾ ਚਾਹੁੰਦੇ ਜਿਸ ਨਾਲ ਸੱਤਾ ਮਾਨਣ ਵਿਚ ਵਿਘਨ ਪਵੇ। ਅਕਾਲੀਆਂ ਦਾ ਇਤਿਹਾਸ ਇਹੀਉ ਰਿਹਾ ਹੈ ਕਿ ਕੁਰਸੀ ਤੇ ਬੈਠ ਕੇ ਇਹ ਸਭ ਮੰਗਾਂ ਭੁੱਲ ਜਾਂਦੇ ਹਨ। ਜਦੋਂ ਥੱਲੇ ਕੁਰਸੀ ਨਹੀਂ ਹੁੰਦੀ ਤਾਂ ਉਨ•ਾਂ ਨੂੰ ਇਹ ਫਿਰ ਯਾਦ ਆ ਜਾਂਦੇ ਹਨ। ਇਹ ਜ਼ਿਕਰ ਉਚਿਤ ਹੋਵੇਗਾ ਕਿ ਪਹਿਲਾਂ ਲੋਕ ਅਕਾਲੀ ਲੀਡਰਾਂ ਦੇ ਇਕ ਸੱਦੇ ਤੇ ਜੇਲ•ਾਂ ਭਰਨ ਨੂੰ ਤਿਆਰ ਹੋ ਜਾਂਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ। ਹੁਣ ਤਾਂ ਇਸ ਦੀਆਂ ਰੈਲੀਆਂ ਲਈ ਲੋਕ ਕਿਰਾਏ ਭਾੜੇ ‘ਤੇ ਲੈਣੇ ਪੈਂਦੇ ਹਨ।
ਅਸਲ ਵਿਚ ਦਸ ਵਰ•ੇ ਸੱਤਾ ਹੰਡਾਉਂਦਿਆਂ ਅਕਾਲੀ ਹਵਾ ਦੇ ਘੋੜੇ ‘ਤੇ ਅਸਵਾਰ ਰਹੇ। ਦੂਜੇ ਪਾਸੇ ਜਿਨ•ਾਂ ਸਿਧਾਂਤਾਂ ਅਤੇ ਅਕੀਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ ਸੀ ਉਹ ਹੌਲੀ ਹੌਲੀ ਖਤਮ ਹੋਣ ਲਗੇ ਸਨ। ਸਿੱਖ ਧਰਮ ਦੇ ਪਰਚਾਰ ਪ੍ਰਸਾਰ ਲਈ ਜਾਣੀ ਜਾਂਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਾਂ ਦੇ ਸਭ ਤੋਂ ਸਰਵ ਉਚ ਸਥਾਨ ਅਕਾਲ ਤਖਤ ਵਰਗੀਆਂ ਮਾਣਮੱਤੀਆਂ ਸੰਸਥਾਵਾਂ ਦੀਆਂ ਕਦਰਾਂ ਕੀਮਤਾਂ ਘੱਟੇ ਮਿੱਟੀ ਰੁਲਣ ਲਗੀਆਂ। ਸ਼੍ਰੋ੍ਰਮਣੀ ਕਮੇਟੀ ਦਾ ਪ੍ਰਧਾਨ ਅਤੇ ਅਕਾਲ ਤਖਤ ਦਾ ਜਥੇਦਾਰ ਵਰਗੇ ਬਾਵਕਾਰ ਅਹੁਦ ਬੌਣੇ ਬਣਾ ਦਿਤੇ ਗਏ। ਇਹ ਇਸ ਲਈ ਕਿ ਸਰਕਾਰ ਵੀ ਅਕਾਲੀ ਦਲ ਦੀ ਅਤੇ ਫਿਰ ਕਿਹੜਾ ਪ੍ਰਧਾਨ ਹੈ ਜਾਂ ਫਿਰ ਜਥੇਦਾਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅੱਗੇ ਉਭਾਸਰ ਵੀ ਜਾਵੇ? ਇਹ ਕਹਿਣਾ ਕੁਥਾ ਨਹੀਂ ਹੋਵੇਗਾ ਕਿ ਇਨ•ਾਂ ਸੰਸਥਾਵਾਂ ਦੀ ਦੁਰਵਰਤੋਂ ਭਾਵੇਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਅਤੇ ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਕੀਤੀ ਪਰ ਜਦੋਂ ਦਾ ਇਹ ਅਹੁਦਾ ਸੁਖਬੀਰ ਬਾਦਲ ਦੇ ਹੱਥ ਆ ਗਿਆ ਹੈ ਤਾਂ ਉਸ ਨੇ ਇਨ•ਾਂ ਸੰਸਥਾਵਾਂ ਨੂੰ ਮਿੱਟੀ ਵਿਚ ਮਿਲਾਉਣ ਵਿਚ ਭੋਰਾ ਵੀ ਕਸਰ ਨਹੀਂ ਛੱਡੀ। ਜਿਸ ਅਕਾਲ ਤਖਤ ਤੋਂ ਕਿਸੇ ਅਵੱਗਿਆ ਵਾਲੇ ਨੂੰ ਮਾਫ਼ੀ ਸਿਰਫ਼ ਤੇ ਸਿਰਫ਼ ਉਥੇ ਖੁਦ ਪੇਸ਼ ਹੋਣ ‘ਤੇ ਹੀ ਮਿਲ ਸਕਦੀ ਹੈ, ਉਹ ਮਾਫੀ ਸੁਖਬੀਰ ਬਾਦਲ ਨੇ ਡੇਰਾ ਮੁੱਖੀ ਸਿਰਸਾ ਨੂੰ ਘਰੇ ਬੈਠਿਆਂ ਹੀ ਦਿਵਾ ਦਿਤੀ, ਉਹ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਚੰਡੀਗੜ• ਵਾਲੀ ਆਪਣੀ ਸਰਕਾਰੀ ਰਿਹਾਇਸ਼ ‘ਤੇ ਬੁਲਾ ਕੇ ਅਤੇ ਇਹ ਕਰਨ ਲਈ ਕਹਿ ਕੇ। ਇਸ ਤੋਂ ਵੀ ਵੱਧ ਦੁਰਗਤ ਅਕਾਲ ਤਖਤ ਦੀ ਇਹ ਕਰਵਾਈ ਗਈ ਕਿ ਜਦੋਂ ਡੇਰਾ ਮੁੱਖੀ ਦੀ ਇਸ ਮਾਫੀ ਦਾ ਸਿੱਖ ਸੰਗਤ ਵਲੋਂ ਵਿਰੋਧ ਹੋਣ ਲੱਗਾ ਤਾਂ ਫਿਰ ਉਹੀਉ ਮਾਫੀ ਰੱਦ ਵੀ ਕਰਵਾ ਦਿਤੀ ਗਈ। ਅਕਾਲ ਤਖਤ ਦੀ ਪੁਜ਼ੀਸ਼ਨ ਤਾਂ ਇਹ ਬਣਾ ਦਿਤੀ ਗਈ ਕਿ ਲੋੜ ਪੈਣ ਤੇ ”ਚਿੜੀਓ ਮਰ ਜਾਓ ਅਤੇ ਫਿਰ ਲੋੜ ਪੈਣ ‘ਤੇ ਜੀਅ ਪਓ” ਵਾਲੀ ਗੱਲ ਹੋ ਗਈ। ਅਕਾਲ ਤਖਤ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਥਾਪਿਆ ਗਿਆ ਨਿਆਂਪਾਲਿਕਾ ਦਾ ਥੰਮ ਹੈ। ਬਾਦਲ ਨੇ ਇਸ ਥੰਮ ਦੀਆਂ ਨੀਹਾਂ ਹੀ ਹਿਲਾ ਦਿਤੀਆਂ ਹਨ।
ਸਿੱਖ ਹੋਰ ਸਭ ਕੁਝ ਬਰਦਾਸ਼ਤ ਕਰ ਸਕਦੇ ਹਨ ਪਰ ਉਹ ਸਿੱਖ ਸਿਧਾਂਤਾਂ ਦੀ ਮਿੱਟੀ ਪਲੀਤ ਬਰਦਾਸ਼ਤ ਨਹੀਂ ਕਰ ਸਕਦੇ। ਪੰਜਾਬ ਵਿਚ ਬਾਦਲਾਂ ਵੇਲੇ ਬੇਅਦਬੀਆਂ ਦੀਆਂ ਘਟਨਾਵਾਂ ਪਿਛੋਂ ਲੋਕਾਂ ਵਿਚ ਜਿਹੜਾ ਰੋਹ ਭਰ ਗਿਆ ਸੀ ਉਹ ਪਹਿਲਾਂ ਤਾਂ ਬਾਦਲਾਂ ਨੂੰ ਚੋਣਾਂ ਵਿਚ ਹਰਾ ਕੇ ਨਿਕਲਿਆ ਅਤੇ ਰਹਿੰਦਾ ਖੂੰਹਦਾ ਇਸ ਦੇ ਸੀਨੀਅਰ ਨੇਤਾਵਾਂ ਵਲੋਂ ਖੁੱਲੇਆਮ ਬਗਾਵਤ ਨੇ ਪੂਰਾ ਕਰ ਦਿਤਾ ਹੈ। ਅਕਾਲੀ ਦਲ ਦੀ ਕੜ•ੀ ਅਜੇ ਵੀ ਪੂਰੀ ਤਰ•ਾਂ Àਬੱਲ ਰਹੀ ਹੈ ਅਤੇ ਉਹ ਸੁਖਬੀਰ ਬਾਦਲ ਨੂੰ ਅਕਾਲੀ ਦਲ ਚਲਾ ਸਕਣ ਦੇ ਯੋਗ ਨਹੀਂ ਸਮਝਦੇ ਪਰ ਸੁਖਬੀਰ ਬਾਦਲ ਨੇ ਲੋਕ ਹਮਦਰਦੀ ਲਈ ਅਰਦਾਸ ਦਿਵਸ, ਪੀੜਤਾਂ ਲਈ ਨਿਆਂ ਲਈ ਰੋਸ ਧਰਨੇ ਅਤੇ ਰੈਲੀਆਂ ਦਾ ਰਾਹ ਲੱਭਿਆ ਹੈ। ਤਾਂ ਵੀ ਹਾਲ ਦੀ ਘੜੀ ਬਹੁਤੀ ਗੱਲ ਨਹੀਂ ਬਣ ਰਹੀ।

About Jatin Kamboj