Home » FEATURED NEWS » ਬਾਲਾਕੋਟ ਹਵਾਈ ਹਮਲੇ ‘ਚ ਸ਼ਾਮਲ 5 ਪਾਇਲਟਾਂ ਨੂੰ ਮਿਲੇਗਾ ‘ਵਾਯੂ ਸੈਨਾ’ ਮੈਡਲ
pas

ਬਾਲਾਕੋਟ ਹਵਾਈ ਹਮਲੇ ‘ਚ ਸ਼ਾਮਲ 5 ਪਾਇਲਟਾਂ ਨੂੰ ਮਿਲੇਗਾ ‘ਵਾਯੂ ਸੈਨਾ’ ਮੈਡਲ

ਨਵੀਂ ਦਿੱਲੀ : ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਬਾਲਾਕੋਟ ਹਵਾਈ ਹਮਲੇ ਨੂੰ ਅੰਜਾਮ ਦੇਣ ਵਾਲੇ ਹਵਾਈ ਫ਼ੌਜ ਦੇ 5 ਪਾਇਲਟਾਂ ਨੂੰ ਆਜ਼ਾਦੀ ਦਿਹਾੜੇ ਮੌਕੇ ‘ਵਾਯੂ ਸੈਨਾ’ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ। ਬਹਾਦਰੀ ਐਵਾਰਡਾਂ ‘ਚ ਇਸ ਵਾਰ ਬਾਲਾਕੋਟ ਹਵਾਈ ਹਮਲੇ ਦੇ ਜਵਾਨਾਂ ਨੂੰ ਬਹੁਤ ਸਨਮਾਨ ਮਿਲਿਆ ਹੈ। ਜ਼ਿਕਰਯੋਗ ਹੈ ਕਿ ਬਾਲਾਕੋਟ ਤੋਂ ਬਾਅਦ ਪਾਕਿਸਤਾਨ ਦੇ ਐਫ਼-16 ਜਹਾਜ਼ ਨੂੰ ਮਾਰ ਸੁੱਟਣ ਵਾਲੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਵੀਰ ਚੱਕਰ ਅਤੇ ਸਕੁਆਰਡਨ ਲੀਡਰ ਮਿੰਟੀ ਅਗਰਵਾਲ ਨੂੰ ਯੁੱਧ ਸੇਵਾ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ। ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਮਿਤ ਰੰਜਨ, ਸਕੁਆਰਡਨ ਲੀਡਰ ਰਾਹੁਲ ਬੋਸਾਇਆ, ਪੰਕਜ ਭੁਜੜੇ, ਬੀ.ਕੇ.ਐਨ. ਰੈਡੀ ਅਤੇ ਸ਼ਸ਼ਾਂਕ ਸਿੰਘ ਨੂੰ ਬਾਲਾਕੋਟ ‘ਚ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ‘ਤੇ ਹਮਲੇ ਲਈ ‘ਵਾਯੂ ਸੈਨਾ’ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਸਾਰੇ ਮਿਰਾਜ਼ 2000 ਲੜਾਕੂ ਜਹਾਜ਼ਾਂ ਦੇ ਪਾਇਲਟ ਹਨ। ਇਨ੍ਹਾਂ ਸਾਰੇ ਪਾਇਲਟਾਂ ਨੇ ਬਹਾਦਰੀ ਨਾਲ ਪਾਕਿਸਤਾਨ ਦੇ ਬਾਲਾਕੋਟ ‘ਚ ਜੈਸ਼ ਦੇ ਟਿਕਾਣਿਆਂ ‘ਤੇ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਹ ਸਾਰੇ ਬਹਾਦਰ ਪਾਇਲਟ ਦੁਸ਼ਮਨ ਨੂੰ ਨੁਕਸਾਨ ਪਹੁੰਚਾ ਕੇ ਸੁਰੱਖਿਅਤ ਭਾਰਤੀ ਸਰਹੱਦ ‘ਚ ਪਰਤ ਆਏ ਸਨ। ਜ਼ਿਕਰਯੋਗ ਹੈ ਕਿ ਪੁਲਵਾਮਾ ਅਤਿਵਾਦੀ ਹਮਲੇ ‘ਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਅਤਿਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਾਕੋਟ ‘ਚ ਹਵਾਈ ਹਮਲੇ ਦਾ ਫ਼ੈਸਲਾ ਕੀਤਾ ਸੀ। ਭਾਰਤੀ ਫ਼ੌਜ ਦੀ ਇਸ ਕਾਰਵਾਈ ‘ਚ 250 ਤੋਂ ਵੱਧ ਅਤਿਵਾਦੀਆਂ ਦੇ ਮਾਰੇ ਜਾਣ ਦੀ ਗੱਲ ਕਹੀ ਗਈ ਸੀ। ਇਸ ਮਗਰੋਂ ਵਿੰਗ ਕਮਾਂਡਰ ਅਭਿਨੰਦਨ ਨੇ 27 ਫ਼ਰਵਰੀ ਨੂੰ ਮਿਗ-21 ਬਾਈਸਨ ਤੋਂ ਪਾਕਿਸਤਾਨ ਦੇ ਐਫ਼-16 ਜਹਾਜ਼ਾਂ ਦਾ ਪਿੱਛਾ ਕਰਨ ਤੋਂ ਬਾਅਦ ਇਕ ਜਹਾਜ਼ ਨੂੰ ਮਾਰ ਸੁੱਟਿਆ ਸੀ।

About Jatin Kamboj