Home » FEATURED NEWS » ਬਾਹੂਬਲੀ ਐਕਟਰ ਦੇ ਪਿਤਾ ਦੇ ਟਿਕਾਣਿਆਂ ‘ਤੇ ਇਨਕਮ ਵਿਭਾਗ ਦਾ ਛਾਪਾ
swww

ਬਾਹੂਬਲੀ ਐਕਟਰ ਦੇ ਪਿਤਾ ਦੇ ਟਿਕਾਣਿਆਂ ‘ਤੇ ਇਨਕਮ ਵਿਭਾਗ ਦਾ ਛਾਪਾ

ਨਵੀਂ ਦਿੱਲੀ : ਇਨਕਮ ਵਿਭਾਗ ਨੇ ਫਿਲਮ ਨਿਰਮਾਤਾ ਸੁਰੇਸ਼ ਬਾਬੂ ਦੇ ਹੈਦਰਾਬਾਦ ਸਥਿਤ ਟਿਕਾਣਿਆਂ ਉੱਤੇ ਛਾਪਾ ਮਾਰਿਆ ਹੈ। ਆਈਟੀ ਨੇ ਸੁਰੇਸ਼ ਬਾਬੂ ਦੇ ਰਾਮਾ ਨਾਇਡੂ ਸਟੂਡੀਓ ਉੱਤੇ ਵੀ ਛਾਪੇਮਾਰੀ ਕੀਤੀ ਹੈ। ਇਨਕਮ ਵਿਭਾਗ ਨੇ ਤੇਲਗੁ ਫਿਲਮ ਉਦਯੋਗ ਨਾਲ ਜੁੜੇ ਵਿੱਤੀ ਫਰਮਾਂ ਉੱਤੇ ਵੀ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਬੁੱਧਵਾਰ ਸਵੇਰੇ ਹੋਈ। ਸੁਰੇਸ਼ ਬਾਬੂ ਅਦਾਕਾਰ ਵੇਂਕਟੇਸ਼ ਦੇ ਭਰਾ ਅਤੇ ਰਾਣਾ ਦੱਗੁਬਾਤੀ ਦੇ ਪਿਤਾ ਹਨ। ਇਨਕਮ ਵਿਭਾਗ ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਵੱਖ ਵੱਖ ਟਿਕਾਣਿਆਂ ਉੱਤੇ ਛਾਪੇਮਾਰੀ ਕਰ ਰਿਹਾ ਹੈ। ਨਵੰਬਰ ਦੇ ਪਹਿਲੇ ਹਫਤੇ ‘ਚ 42 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ ਹੈ। ਇਨਕਮ ਵਿਭਾਗ ਨੇ ਫਰਜੀ ਬਿਲ ਜਾਰੀ ਕਰਨ ਅਤੇ ਹਵਾਲਿਆ ਲੈਣ-ਦੇਣ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ। ਇਹ ਤਲਾਸ਼ੀ ਦਿੱਲੀ, ਮੁੰਬਈ, ਹੈਦਰਾਬਾਦ, ਇਰੋਡ, ਪੁਣੇ, ਆਗਰਾ ਅਤੇ ਗੋਆ ਵਿੱਚ ਹੋਈ। ਛਾਪੇ ਵਿੱਚ ਆਈਟੀ ਨੇ 3300 ਕਰੋੜ ਰੁਪਏ ਦੇ ਹਵਾਲਿਆ ਰੈਕੇਟ ਦਾ ਪਰਦਾਫਾਸ਼ ਕੀਤਾ।

About Jatin Kamboj