Home » ENTERTAINMENT » ਬਿੱਗ ਬੀ ਨੇ ਦਿਲਜੀਤ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ
dw

ਬਿੱਗ ਬੀ ਨੇ ਦਿਲਜੀਤ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ

ਮੁੰਬਈ -ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਐਕਟਰ ਦਿਲਜੀਤ ਦੋਸਾਂਝ ਜਲਦ ਹੀ ਹਾਕੀ ਦੇ ਦਿੱਗਜ਼ ਖਿਡਾਰੀ ਸੰਦੀਪ ਸਿੰਘ ਦੀ ਬਾਇਓਪਿਕ ‘ਸੂਰਮਾ’ ‘ਚ ਨਜ਼ਰ ਆਉਣਗੇ। ਬੀਤੇ ਦਿਨੀਂ ਰਿਲੀਜ਼ ਕੀਤੇ ਫਿਲਮ ਦੇ ਟਰੇਲਰ ਨੂੰ ਲੋਕਾਂ ਦੀ ਕਾਫੀ ਵਧੀਆ ਪ੍ਰਤੀਕਿਰਿਆ ਮਿਲ ਰਹੀ ਹੈ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਉਣ ਵਾਲੀ ਫਿਲਮ ‘ਸੂਰਮਾ’ ਦੀ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ, ”ਮੈਂ ਐਕਟਰ ਦਿਲਜੀਤ ਦੋਸਾਂਝ ਦਾ ਵੱਡਾ ਪ੍ਰਸ਼ੰਸਕ ਹਾਂ। ਅਮਿਤਾਭ ਨੇ ਦਿਲਜੀਤ ਨੂੰ ‘ਉਤਕ੍ਰਿਸ਼ਟ ਪ੍ਰਤਿਭਾ’ ਦੱਸਿਆ।”
ਬਿੱਗ ਬੀ ਨੇ ਫਿਲਮ ਨਿਰਦੇਸ਼ਕ ਸ਼ਾਦ ਅਲੀ ਤੇ ਅਦਾਕਾਰਾ ਤਾਪਸੀ ਪਨੂੰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਦੂਜੇ ਪਾਸੇ ਤਾਪਸੀ ਨੂੰ ਉਨ੍ਹਾਂ ਨੇ ਆਪਣਾ ‘ਸਹਿਯੋਗੀ’ ਦੱਸਿਆ। ਉਨ੍ਹਾਂ ਨੇ ਲਿਖਿਆ, ”ਫਿਲਮ ‘ਸੂਰਮਾ’ ਲਈ ਨਿਰਦੇਸ਼ਕ ਤੇ ਦੋਸਤ ਸ਼ਾਦ ਮੇਰੀ ਸਹਿਯੋਗੀ ਤਾਪਸੀ, ਉਤਕ੍ਰਿਸ਼ਟ ਪ੍ਰਤਿਭਾ ਤੇ ਪ੍ਰਸ਼ੰਸਕਾਯੋਗ ਦਿਲਜੀਤ ਨੂੰ ਸ਼ੁੱਭਕਾਮਨਾਵਾਂ।”

About Jatin Kamboj