Home » FEATURED NEWS » ਬੇਅਦਬੀ ਕਾਂਡ ‘ਚ ਗਵਾਹ ਸਾਰੇ ਮਾਰ ਦਿੱਤੇ ਹੁਣ ਜਾਂਚ ਕਾਹਦੀ ਕਰਨਗੇ
pp5

ਬੇਅਦਬੀ ਕਾਂਡ ‘ਚ ਗਵਾਹ ਸਾਰੇ ਮਾਰ ਦਿੱਤੇ ਹੁਣ ਜਾਂਚ ਕਾਹਦੀ ਕਰਨਗੇ

ਚੰਡੀਗੜ੍ਹ: ਅੱਜ ਪੰਜਾਬ ਵਿਧਾਨ ਸਭ ਵਿਚ ਸੂਬੇ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਹੋਈ ਹੈ। ਇਸ ਤੋਂ ਪਹਿਲਾਂ ਸੰਸਦ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਸਣੇ ਸਮਰਥਕਾਂ ਨੇ ਪੰਜਾਬ ਸਰਕਾਰ ਨੂੰ ਮਹਿੰਗੀ ਬਿਜਲੀ ਦੇ ਮੁੱਦੇ ‘ਤੇ ਘੇਰਿਆ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੁੱਦੇ ‘ਤੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਨਾਲ ਗੱਲਬਾਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿਚ ਮਹਿੰਗੀ ਬਿਜਲੀ ਨੂੰ ਲੈ ਕੇ ਜੇ ਅੱਜ ਅਸੀਂ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖੀਏ ਤਾਂ ਇੱਕ ਸਾਲ ਤੋਂ ਬਿਜਲੀ ਦਾ ਮੁੱਦਾ ਖ਼ਾਸ ਹੈ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਪਟਿਆਲਾ, ਬਠਿੰਡਾ, ਲੁਧਿਆਣਾ, ਕਈਂ ਥਾਵਾਂ ਤੋਂ ਲੋਕ ਆਪਣੇ ਘਰਾਂ ਦੇ ਬਿਜਲੀ ਦੇ ਬਿੱਲ ਵੀ ਨਾਲ ਲੈ ਕੇ ਆਏ ਸੀ ਕਿ ਅਸੀਂ ਮੁੱਖ ਮੰਤਰੀ ਨੂੰ ਮਿਲਣਾ ਹੈ। ਉਨ੍ਹਾਂ ਕਿਹਾ ਕਿ ਬਾਅਦ ਵਿਚ ਕਿਸੇ ਨੂੰ ਵੀ ਅੰਦਰ ਦਾਖਲ ਨਹੀਂ ਹੋਣ ਦਿੱਤਾ, ਅਸੀਂ ਵੀ ਉਨ੍ਹਾਂ ਨਾਲ ਧਰਨੇ ਉਤੇ ਨਾਲ ਬੈਠੇ। ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਇਸ ਬਿਜਲੀ ਮੁੱਦੇ ਉਤੇ ‘ਕੰਮ ਰੋਕੂ ਮਤਾ’ ਲੈ ਕੇ ਆਏ ਸੀ ਕਿ ਇਸ ਉਤੇ ਬਹਿਸ ਕਰਵਾਓ, ਉਨ੍ਹਾਂ ਨੇ ਸਾਡਾ ਮਤਾ ਹੀ ਕੈਂਸਲ ਕਰ ਦਿੱਤਾ ਤੇ ਕਿਹਾ ਕਿ ਇਹ ਅੱਜ ਦਾ ਮੌਜੂਦਾ ਹਾਲਾਤ ਦਾ ਮਤਾ ਨਹੀਂ ਹੈ। ਢਿੱਲੋਂ ਨੇ ਦੱਸਿਆ ਕਿ ਕਾਂਗਰਸ ਨੇ ਕਿਹਾ ਕਿ ਐਗਰੀਮੈਂਟ ਅਕਾਲੀ ਸਰਕਾਰ ਨੇ ਕੀਤੇ ਸੀ ਪਰ ਅਸੀਂ ਕਿਹਾ ਕਿ ਐਗਰੀਮੈਂਟ ਤੁਹਾਨੂੰ ਗਲਤ ਲਗਦੇ ਹਨ ਤਾਂ ਇਨ੍ਹਾਂ ਨੂੰ ਤੁਸੀਂ ਕੈਂਸਲ ਕਰ ਦਓ। ਉਨ੍ਹਾਂ ਦੱਸਿਆਂ ਕਿ ਅਕਾਲੀ ਸਰਕਾਰ ਸਮੇਂ ਬਿਜਲੀ ਦੇ ਟੈਂਡਰ ਹੋਏ ਸੀ, ਹੋਰਾਂ ਰਾਜਾਂ ਦੇ ਵੀ ਹੋਏ ਸੀ, ਉਨ੍ਹਾਂ ਟੈਂਡਰਾਂ ਦੇ ਵਿਚ ਬਿਜਲੀ ਦਾ ਰੇਟ ਸਭ ਤੋਂ ਘੱਟ ਪੰਜਾਬ ਦਾ 2 ਰੁਪਏ 86 ਪੈਸੇ ਸੀ ਅਤੇ ਅਕਾਲੀ ਸਰਕਾਰ ਪੰਜਾਬ ਦੇ ਲੋਕਾਂ 2 ਰੁਪਏ 86 ਪੈਸੇ ਬਿਜਲੀ ਖਰੀਦ ਕੇ ਘੱਟ ਰੇਟ 5 ਰੁਪਏ ਯੂਨਿਟ ਨੂੰ ਦਿੰਦੇ ਸੀ ਜੋ ਹੁਣ ਮੌਜੂਦਾ ਕਾਂਗਰਸ ਸਰਕਾਰ ਨੇ 9 ਰੁਪਏ ਯੂਨਿਟ ਕੀਤੀ ਹੋਈ ਹੈ।

About Jatin Kamboj