Home » News » PUNJAB NEWS » ਬੇਅਦਬੀ ਮਾਮਲੇ ‘ਚ ਰਾਮ ਰਹੀਮ ਦੀ ਭੂਮਿਕਾ ਦੀ ਸੁਪਰੀਮ ਕੋਰਟ ਨੇ ਦਾਖਿਲ ਪਟੀਸ਼ਨ ‘ਤੇ ਕੀਤੀ ਸੁਣਵਾਈ
ra

ਬੇਅਦਬੀ ਮਾਮਲੇ ‘ਚ ਰਾਮ ਰਹੀਮ ਦੀ ਭੂਮਿਕਾ ਦੀ ਸੁਪਰੀਮ ਕੋਰਟ ਨੇ ਦਾਖਿਲ ਪਟੀਸ਼ਨ ‘ਤੇ ਕੀਤੀ ਸੁਣਵਾਈ

ਚੰਡੀਗੜ- ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਅਤੇ ਬੇਅਦਬੀ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਦੀ ਭੂਮਿਕਾ ਦੀ ਨਿਰਪੱਖ ਜਾਂਚ ਦੀ ਅਪੀਲ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਦਾਖਿਲ ਪਟੀਸ਼ਨ ‘ਤੇ ਸੁਣਵਾਈ ਹੋਈ। ਪੰਜਾਬ ਸਰਕਾਰ ਨੇ ਹਾਈ ਕੋਰਟ ‘ਚ ਆਪਣਾ ਪੱਖ ਰੱਖਿਆ। 26 ਨਵੰਬਰ ਨੂੰ ਮਾਮਲੇ ‘ਤੇ ਬਹਿਸ ਹੋਵੇਗੀ। ਪਟੀਸ਼ਨ ਕਰਨ ਵਾਲਾ ਭੁਪਿੰਦਰ ਸਿੰਘ ਗੋਰਾ ਦੇ ਮੁਤਾਬਕ ਬੇਅਦਬੀ ਨਾਲ ਜੁੜੇ ਮਾਮਲਿਆਂ ‘ਚ ਡੇਰੇ ਦੇ ਸਮਰੱਥਕਾਂ ਦਾ ਨਾਂ ਸਾਹਮਣੇ ਆਇਆ ਹੈ ਪਰ ਉਹ ਆਪ ਵੀ ਡੇਰੇ ਨਾਲ 10 ਸਾਲ ਜੁੜੇ ਰਹੇ ਅਤੇ ਅਜਿਹਾ ਨਹੀਂ ਹੋ ਸਕਦਾ ਹੈ ਕਿ ਡੇਰਾ ਸਮਰੱਥਕ ਕੋਈ ਵੀ ਕਾਰਵਾਈ ਡੇਰਾ ਮੁੱਖੀ ਤੋਂ ਬਿਨ੍ਹਾਂ ਪੁੱਛੇ ਕਰਨ। ਇਹੀ ਕਾਰਨ ਹੈ ਕਿ ਡੇਰਾ ਮੁੱਖੀ ਰਾਮ ਰਹੀਮ ਬੇਅਦਬੀ ਦੇ ਮਾਮਲਿਆਂ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਸੀ। ਇਸ ਲਈ ਉਨ੍ਹਾਂ ਨੇ ਹਾਈ ਕੋਰਟ ਤੋਂ ਇਸ ਮਾਮਲੇ ਦੀ ਸਹੀ ਜਾਂਚ ਦੇ ਲਈ ਆਦੇਸ਼ ਦਿੱਤੇ ਜਾਣ ਦੀ ਅਪੀਲ ਕੀਤੀ ਹੈ।

About Jatin Kamboj