Home » News » AUSTRALIAN NEWS » ਬ੍ਰਿਸਬੇਨ ‘ਚ ਵਾਪਰਿਆ ਭਿਆਨਕ ਹਾਦਸਾ
d

ਬ੍ਰਿਸਬੇਨ ‘ਚ ਵਾਪਰਿਆ ਭਿਆਨਕ ਹਾਦਸਾ

ਬ੍ਰਿਸਬੇਨ- ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਹੱਸਦਾ-ਖੇਡਦਾ ਇਕ ਪਰਿਵਾਰ ਉਜੜ ਗਿਆ। ਇਹ ਹਾਦਸਾ ਬ੍ਰਿਸਬੇਨ ਦੇ ਮੋਰੋਕਾ ਰੋਡ ‘ਤੇ ਵਾਪਰਿਆ, ਜਿਸ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਖੁਸ਼ਕਿਸਮਤੀ ਨਾਲ 5 ਦੋਸਤ ਵਾਲ-ਵਾਲ ਬਚ ਗਏ। ਇਕ ਚਸ਼ਮਦੀਦ ਨੇ ਦੱਸਿਆ ਕਿ 18 ਸਾਲਾ ਲੜਕਾ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਲਟ ਦਿਸ਼ਾ ਵਿਚ ਕਾਰ ਚੱਲਾ ਰਿਹਾ ਸੀ ਕਿ ਉਸ ਦੀ ਕਾਰ ਦੀ ਟੱਕਰ ਦੋ ਕਾਰਾਂ ਨਾਲ ਹੋਈ। ਇਸ ਭਿਆਨਕ ਹਾਦਸੇ ਵਿਚ ਇਕ ਕਾਰ ‘ਚ ਸਵਾਰ ਪਤੀ-ਪਤੀ ਕੁਝ ਹੀ ਮਿੰਟਾਂ ‘ਚ ਮੌਤ ਦੇ ਮੂੰਹ ਵਿਚ ਚਲੇ ਗਏ, ਜਦਕਿ ਤੀਜੀ ਕਾਰ ‘ਚ ਸਵਾਰ 5 ਦੋਸਤ ਵਾਲ-ਵਾਲ ਬਚ ਗਏ। ਮ੍ਰਿਤਕਾਂ ਦੀ ਪਛਾਣ 33 ਸਾਲਾ ਸਾਰਾਹ ਅਤੇ ਉਸ ਦਾ 41 ਸਾਲਾ ਪਤੀ ਓਮਰ ਦੇ ਰੂਪ ਵਿਚ ਹੋਈ ਹੈ। ਸਾਰਾਹ ਦੇ ਭਰਾ ਮੈਥਿਊ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਜੋੜਾ ਆਪਣੇ ਪਿੱਛੇ 4 ਸਾਲਾ ਬੇਟੇ ਨੂੰ ਛੱਡ ਗਏ ਹਨ। ਹਾਦਸੇ ਵਿਚ 18 ਸਾਲਾ ਲੜਕੇ ਦੀ ਵੀ ਮੌਤ ਹੋ ਗਈ। ਇਹ ਹਾਦਸਾ ਮੋਰੋਕਾ ਰੋਡ ‘ਤੇ ਬੀਤੀ ਰਾਤ ਨੂੰ ਵਾਪਰਿਆ।

About Jatin Kamboj