Home » FEATURED NEWS » ਬਜ਼ੁਰਗ ਗ੍ਰੰਥੀ ਦੀ ਕੁੱਟਮਾਰ ਕਰਨ ‘ਤੇ 12 ਵਿਅਕਤੀਆਂ ਖਿਲਾਫ ਮਾਮਲਾ ਦਰਜ
d

ਬਜ਼ੁਰਗ ਗ੍ਰੰਥੀ ਦੀ ਕੁੱਟਮਾਰ ਕਰਨ ‘ਤੇ 12 ਵਿਅਕਤੀਆਂ ਖਿਲਾਫ ਮਾਮਲਾ ਦਰਜ

ਨਾਭਾ – ਥਾਣਾ ਸਦਰ ਦੇ ਪਿੰਡ ਲੁਬਾਣਾ ਟੇਕੂ ਵਿਖੇ ਗੁਰਦੁਆਰਾ ਸਾਹਿਬ ਦੇ ਬਜ਼ੁਰਗ ਗ੍ਰੰਥੀ ਰਿਪੁਦਮਨ ਸਿੰਘ ਪੁੱਤਰ ਕਰਤਾਰ ਸਿੰਘ ਦੀ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸੰਬਧੀ ਪੁਲਸ ਨੇ ਇਕ ਦਰਜਨ ਵਿਅਕਤੀਆਂ ਖਿਲਾਫ ਧਾਰਾ 452, 506, 511, 148, 149 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਬਿੱਕਰ ਸਿੰਘ ਸੋਹੀ ਅਨੁਸਾਰ ਬਜ਼ੁਰਗ ਦੀ ਸ਼ਿਕਾਇਤ ‘ਤੇ ਕਰਮਜੀਤ ਕੌਰ, ਜਰਨੈਲ ਸਿੰਘ, ਲਵਪ੍ਰੀਤ, ਗੋਰਾ, ਤਲਵਿੰਦਰ, ਰਵੀ ਤੇ ਸਹਿਦੇਵ ਤੋਂ ਇਲਾਵਾ ਕਈ ਹੋਰ ਵਿਅਕਤੀ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ ਨੇ ਇੱਟਾਂ ਵੀ ਮਾਰੀਆਂ ਅਤੇ ਘਰ ਵਿਚ ਜ਼ਬਰੀ ਦਾਖਲ ਹੋਏ। ਮੌਕੇ ‘ਤੇ ਲੋਕਾਂ ਨੇ ਇਕੱਠੇ ਹੋ ਕੇ ਇਕ ਰਵੀ ਨਾਂ ਦੇ ਨੌਜਵਾਨ ਨੂੰ ਕਾਬੂ ਕਰਕੇ ਰੋਹਟੀ ਚੌਕੀ ਪੁਲਸ ਹਵਾਲੇ ਕਰ ਦਿੱਤਾ।

About Jatin Kamboj