Home » FEATURED NEWS » ਬੰਗਾਲ ‘ਚ ਟਲਿਆ ਵੱਡਾ ਰੇਲ ਹਾਦਸਾ, ਪਟੜੀ ਤੋਂ ਉਤਰੀ ਟਰੇਨ
tre

ਬੰਗਾਲ ‘ਚ ਟਲਿਆ ਵੱਡਾ ਰੇਲ ਹਾਦਸਾ, ਪਟੜੀ ਤੋਂ ਉਤਰੀ ਟਰੇਨ

ਕੋਲਕਾਤਾ – ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਜ਼ਿਲੇ ‘ਚ ਮੰਗਲਵਾਰ ਨੂੰ ਪੁਰੀ ਨੂੰ ਜਾ ਇਕ ਟਰੇਨ ਪਟੜੀ ਤੋਂ ਉੱਤਰ ਗਈ। ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਹਾਦਸੇ ‘ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਦੱਖਣੀ ਪੂਰਬੀ ਰੇਲਵੇ ਦੇ ਮੁਖ ਜਨਸੰਪਰਕ ਅਧਿਕਾਰੀ ਸੰਜੈ ਘੋਸ਼ ਨੇ ਆਈ. ਏ.ਐੱਨ. ਐੱਸ ਨੇ ਕਿਹਾ ਕਿ ਹਾਵੜਾ ਪੁਰੀ ਧੌਲੀ ਐਕਸਪ੍ਰੈੱਸ ਦਾ ਇਕ ਏਸੀ ਚੇਅਰਕਾਰ ਕੋਚ ਭੋਗਪੁਰ ਨੇੜੇ ਸਵੇਰੇ 7.30 ਵਜੇ ਪਟੜੀ ਤੋਂ ਉਤਰ ਗਿਆ। ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਘਟਨਾ ਦੇ ਲਈ ਚਾਰ ਮੈਂਬਰੀ ਜਾਂਚ ਕਮੇਟੀ ਗਠਿਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲਾਈਨਾਂ ‘ਤੇ ਥੋੜ੍ਹੀ ਦੇਰ ਦੇ ਬਾਅਦ ਆਮ ਟਰੇਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਰੇਲਵੇ ਪਟੜੀਆਂ ਨੂੰ ਹੁਣ ਆਵਾਜਾਈ ਲਈ ਚਾਲੂ ਕਰ ਦਿੱਤਾ ਗਿਆ ਹੈ।

About Jatin Kamboj