Home » FEATURED NEWS » ਬੱਚਿਆਂ ਨਾਲ ਸਰੀਰਕ ਸੋਸ਼ਣ ਕਰਨ ਵਾਲਿਆਂ ਨੂੰ ਅਮਰੀਕਾ ਬਣਾਏਗਾ ਨਪੁੰਸਕ
nb

ਬੱਚਿਆਂ ਨਾਲ ਸਰੀਰਕ ਸੋਸ਼ਣ ਕਰਨ ਵਾਲਿਆਂ ਨੂੰ ਅਮਰੀਕਾ ਬਣਾਏਗਾ ਨਪੁੰਸਕ

ਅਲਬਾਮਾ: ਅਮਰੀਕਾ ਦੇ ਅਲਬਾਮਾ ਸੂਬੇ ਵਿਚ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ ਨਪੁੰਸਕ ਬਣਾਇਆ ਜਾਵੇਗਾ। ਸੋਮਵਾਰ ਨੂੰ ਅਲਬਾਮਾ ਦੀ ਗਵਰਨਰ ਨੇ ਕੈਮੀਕਲ ਕੈਸਟ੍ਰੇਸ਼ਨ ਬਿਲ ‘ਤੇ ਦਸਤਖਤ ਕਰ ਦਿੱਤੇ। ਬਿਲ ਵਿਚ ਅਲਬਾਮਾ ਵਿਚ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਖ਼ਿਲਾਫ਼ ਜਿਨਸੀ ਸ਼ੋਸ਼ਣ ਅਪਰਾਧ ਦੇ ਦੋਸ਼ੀਆਂ ਨੂੰ ਨਪਸੁੰਕ ਬਣਾਉਣ ਦੀ ਸਜ਼ਾ ਦੇਣ ਦੀ ਤਜਵੀਜ਼ ਕੀਤੀ ਗਈ ਹੈ। ਅਲਬਾਮਾ ਇਸ ਤਰ੍ਹਾਂ ਦਾ ਕਾਨੂੰਨ ਲਾਗੂ ਕਰਨ ਵਾਲਾ ਅਮਰੀਕਾ ਦਾ ਪਹਿਲਾ ਸੂਬਾ ਬਣ ਗਿਆ ਹੈ। ਗਵਰਨਰ ਕਾਏ ਇਵੇ ਦਾ ਕਹਿਣਾ ਹੈ ਕਿ ਸੰਗੀਨ ਅਪਰਾਧਾਂ ਦੇ ਲਈ ਸਖ਼ਤ ਸਜ਼ਾ ਹੀ ਹੋਣੀ ਚਾਹੀਦੀ ਤਾਂ ਹੀ ਅਪਰਾਧੀਆਂ ਦੇ ਮਨ ਵਿਚ ਡਰ ਪੈਦਾ ਹੋਵੇਗਾ। ਅਜੇ ਅਪਰਾਧੀਆਂ ਦੇ ਮਨ ਵਿਚ ਕੋਈ ਡਰ ਨਹੀਂ ਹੈ, ਇਸ ਲਈ ਇਸ ਤਰ੍ਹਾਂ ਦੇ ਅਪਰਾਧ ਲਗਾਤਾਰ ਵਧ ਰਹੇ ਹਨ। ਹੁਣ ਨਵੇਂ ਕਾਨੂੰਨ ਵਿਚ ਦੋਸ਼ੀ ਨੂੰ ਹਿਰਾਸਤ ਵਿਚੋਂ ਰਿਹਾਅ ਕਰਨ ਤੋਂ ਪਹਿਲਾਂ ਜਾਂ ਫੇਰ ਪੈਰੋਲ ਦੇਣ ਤੋਂ ਇੱਕ ਮਹੀਨੇ ਪਹਿਲਾਂ ਇੱਕ ਰਸਾਇਣਕ ਦਵਾਈ ਦਾ ਇੰਜੈਕਸ਼ਨ ਲਗਾ ਦਿੱਤਾ ਜਾਵੇਗਾ। ਇਸ ਦਵਾਈ ਨਾਲ ਦੋਸ਼ੀ ਪੂਰੀ ਤਰ੍ਹਾ ਨਪੁੰਸਕ ਹੋ ਜਾਵੇਗਾ। ਕੋਰਟ ਦੇ ਜੱਜ ਤੈਅ ਕਰਨਗੇ ਕਿ ਦੋਸ਼ੀ ਨੂੰ ਕਦੋਂ ਤੱਕ ਹੋਰ ਕਿੰਨੀ ਮਾਤਰਾ ਵਿਚ ਦਵਾਈ ਦਿੱਤੀ ਜਾਵੇਗੀ। ਇਸ ਦੇ ਖ਼ਰਚ ਵੀ ਦੋਸ਼ੀ ਨੂੰ ਹੀ ਕਰਨਾ ਪਵੇਗਾ। ਇਸ ਪ੍ਰਕਿਰਿਆ ਵਿਚ ਦੋਸ਼ੀ ਦੇ ਸਰੀਰ ਵਿਚ ਕੁਝ ਅਜਿਹੇ ਹਾਰਮੋਨ ਪਾਏ ਜਾਣਗੇ ਜਿਸ ਨਾਲ ਉਸ ਦੀ ਯੌਨ ਸਮਰਥਾ ਖਤਮ ਹੋ ਜਾਵੇਗੀ। ਗਵਰਨਰ ਨੇ ਕਿਹਾ ਕਿ ਇਹ ਬਿਲ ਅਲਬਾਮਾ ਵਿਚ ਬੱਚਿਆਂ ਦੀ ਸੁਰੱਖਿਆ ਦੀ ਦਿਸ਼ਾ ਵਿਚ ਇੱਕ ਕਦਮ ਹੈ। ਇਹ ਬਿਲ ਰਿਪਬਲਿਕਨ ਸਟੀਵ ਹਰਸਟ ਵਲੋਂ ਪੇਸ਼ ਕੀਤਾ ਗਿਆ। ਇਸ ਨੂੰ ਅਲਬਾਮਾ ਦੇ ਦੋਵੇਂ ਸਦਨਾਂ ਵਿਚ ਪਾਸ ਕੀਤਾ ਗਿਆ। ਉਧਰ ਕਈ ਰਾਜਾਂ ਨੇ ਦਸ਼ੀਆਂ ਨੂੰ ਨਪੁੰਸਕ ਬਣਾਏ ਜਾਣ ਦੇ ਲਈ ਰਸਾਇਣਕ ਤੌਰ ਤਰੀਕੇ ਇਸਤੇਮਾਲ ਕਰਨ ‘ਤੇ ਚਿੰਤਾ ਜਤਾਈ ਹੈ।

About Jatin Kamboj