FEATURED NEWS News

ਭਾਈ ਮਰਦਾਨਾ ਜੀ ਦੇ ਵਾਰਿਸਾਂ ਦੇ ਘਰ ਅਫ਼ਸੋਸ ਲਈ ਪੁੱਜੇ ਐਸਪੀ ਸਿੰਘ ਓਬਰਾਏ

ਲਾਹੌਰ: ਬੀਤੇ ਦਿਨੀਂ ਭਾਈ ਮਰਦਾਨਾ ਜੀ ਦੇ ਪਰਵਾਰ ਦੀ 18ਵੀਂ ਅੰਸ਼ ਭਾਈ ਮੁਹੰਮਦ ਹੁਸੈਨ ਦੇ ਜਵਾਈ ਮੁਹੰਮਦ ਹੁਸੈਨ ਵਿਕੀ ਦਾ ਭਰ ਜਵਾਨੀ ਵਿਚ ਦਿਹਾਂਤ ਹੋ ਗਿਆ ਸੀ। ਉਹ ਅਪਣੇ ਪਿੱਛੇ ਵਿਧਵਾ ਅਤੇ 2 ਮਾਸੂਮ ਬੱਚੇ ਛੱਡ ਗਏ ਹਨ। ਇਸ ਦੁਖ ਭਰੀ ਘੜੀ ਵਿਚ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਓਬਰਾਏ ਅੱਜ ਸਵੇਰੇ ਕਰੀਬ 8 ਵਜੇ ਉਹਨਾਂ ਦੇ ਘਰ ਪਹੁੰਚੇ। ਇੱਥੇ ਪਹੁੰਚ ਕੇ ਉਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਭਾਰੀ ਮਰਦਾਨਾ ਜੀ ਦੇ ਵਾਰਿਸਾਂ ਨੇ ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦਿਆਂ ਐਸਪੀ ਸਿੰਘ ਓਬਰਾਏ ਦਾ ਧੰਨਵਾਦ ਕੀਤਾ। ਉਹਨਾਂ ਨੇ ਐਸਪੀ ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਐਸਪੀ ਸਿੰਘ ਨੇ ਉਹਨਾਂ ਦੇ ਲੜਕੇ ਨੂੰ ਦੁਬਈ ਵਿਚ ਸਥਿਤ ਅਪਣੀ ਕੰਪਨੀ ਵਿਚ ਨੌਕਰੀ ਵੀ ਦਿੱਤੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਐਸਪੀ ਸਿੰਘ ਓਬਰਾਏ ਨੇ ਉੱਥੋਂ ਦੇ ਗਵਰਨਰ ਨਾਲ ਵੀ ਮੁਲਾਕਾਤ ਕੀਤੀ ਪਰ ਇੰਨੇ ਵਿਅਸਥ ਹੋਣ ਦੇ ਬਾਵਜੂਦ ਵੀ ਐਸਪੀ ਸਿੰਘ ਓਬਰਾਏ ਨੇ ਉਹਨਾਂ ਦਾ ਦੁੱਖ ਸਾਂਝਾ ਕਰਨ ਲਈ ਸਮਾਂ ਕੱਢਿਆ।ਭਾਈ ਮਰਦਾਨਾ ਜੀ ਦੇ ਵਾਰਿਸਾਂ ਨੇ ਦੱਸਿਆ ਕਿ ਬੀਤੇ ਦਿਨ ਐਸਪੀ ਸਿੰਘ ਓਬਰਾਏ ਨੇ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਵਿਖੇ ਦਰਸ਼ਨ ਕੀਤੇ ਅਤੇ ਅੱਜ ਉਹਨਾਂ ਨੂੰ ਮਿਲ ਕੇ ਉਹ ਦੁਬਈ ਵਾਪਸ ਚਲੇ ਗਏ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਰਦਾਨਾ ਜੀ ਦੇ ਪਰਵਾਰ ਦੀ 18ਵੀਂ ਅੰਸ਼ ਭਾਈ ਮੁਹੰਮਦ ਹੁਸੈਨ ਦੇ ਜਵਾਈ ਮੁਹੰਮਦ ਹੁਸੈਨ ਵਿਕੀ ਰਾਤ ਮੌਕੇ ਘਰ ਪਰਤ ਰਹੇ ਸਨ ਕਿ ਹਨੇਰੇ ਕਾਰਨ ਉਹ ਇਕ ਬਿਜਲੀ ਦੇ ਖੰਭੇ ਨਾਲ ਟਕਰਾਅ ਗਏ। ਉਨ੍ਹਾਂ ਦੇ ਸਿਰ ਵਿਚ ਸੱਟ ਲੱਗੀ ਸੀ। ਡਾਕਟਰਾਂ ਨੇ ਦਸਿਆ ਸੀ ਕਿ ਮੁਹੰਮਦ ਹੁਸੈਨ ਵਿਕੀ ਦੇ ਦਿਮਾਗ਼ ਵਿਚ ਖ਼ੂਨ ਜੰਮ ਗਿਆ।