Home » FEATURED NEWS » ਭਾਜਪਾ ਨੇ ਚਿਦੰਬਰਮ ‘ਤੇ ਰਾਮ ਮੰਦਰ ਦੀ ਪਹਿਲ ਤੇ ਪਟੇਲ ਦਾ ਮਜ਼ਾਕ ਬਣਾਉਣ ਦਾ ਲਾਇਆ ਦੋਸ਼
rr

ਭਾਜਪਾ ਨੇ ਚਿਦੰਬਰਮ ‘ਤੇ ਰਾਮ ਮੰਦਰ ਦੀ ਪਹਿਲ ਤੇ ਪਟੇਲ ਦਾ ਮਜ਼ਾਕ ਬਣਾਉਣ ਦਾ ਲਾਇਆ ਦੋਸ਼

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਸੋਮਵਾਰ ਨੂੰ ਕਾਂਗਰਸੀ ਨੇਤਾ ਪੀ. ਚਿਦੰਬਰਮ ‘ਤੇ ‘ਰਾਮ ਮੰਦਰ ਦੀ ਪਹਿਲ’ ਤੇ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਦਾ ‘ਮਜ਼ਾਕ ਬਣਾਉਣ’ ਦਾ ਦੋਸ਼ ਲਗਾਇਆ। ਭਾਜਪਾ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਦੀ ਟਿੱਪਣੀ ‘ਕਾਫੀ ਗੈਰ-ਜ਼ਿੰਮੇਦਾਰਾਨਾ ਤੇ ਕਾਫੀ ਭੜਕਾਊ’ ਹੈ। ਕੇਂਦਰੀ ਵਿਧੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਹ ‘ਪਖੰਡ ਦਾ ਆਦਰਸ਼ ਮਾਮਲਾ’ ਹੈ ਕਿ ਜਿਥੇ ਇਕ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੰਦਰਾਂ ਦਾ ਦੌਰਾ ਕਰਦੇ ਹਨ ਤੇ ਖੁਦ ਨੂੰ ‘ਸ਼ਿਵ ਭਗਤ’ ਦੱਸਦੇ ਹਨ। ਉਥੇ ਹੀ ਉਨ੍ਹਾਂ ਦੀ ਪਾਰਟੀ ਦੇ ਇਕ ਸੀਨੀਅਰ ਨੇਤਾ ਅਜਿਹੀਆਂ ਟਿੱਪਣੀਆਂ ਕਰ ਰਹੇ ਹਨ। ਪ੍ਰਸਾਦ ਨੇ ਕਾਂਗਰਸ ‘ਤੇ ਅਜਿਹੇ ਸਮੇਂ ‘ਤੇ ਹਮਲਾ ਬੋਲਿਆ ਹੈ ਜਦੋਂ ਚਿਦੰਬਰਮ ਨੇ ਟਵੀਟ ਕਰਕੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਕਾਂਗਰਸੀ ਨੇਤਾ ਨੇ ਟਵੀਟ ਕੀਤਾ ਸੀ, ”ਪੰਜ ਸਾਲ ਦੀ ਸ਼ੁਰੂਆਤ ਹੋਣ ‘ਤੇ, ਵਾਅਦਾ ਵਿਕਾਸ, ਨੌਕਰੀ ਤੇ ਹਰ ਨਾਗਰਿਕ ਦੇ ਬੈਂਕ ਖਾਤੇ ‘ਚ ਧਨ ਦਾ ਵਾਅਦਾ ਕੀਤਾ ਗਿਆ। ਕੁਝ ਵੀ ਹਾਸਲ ਨਹੀਂ ਹੋਇਆ, ਪੰਜ ਸਾਲ ਖਤਮ ਹੋਣ ‘ਤੇ, ਨਵਾਂ ਵਾਅਦਾ ਵਿਸਾਲ ਮੰਦਰਾਂ, ਵੱਡੀਆਂ ਮੂਰਤੀਆਂ ਤੇ ਬੇਰੁਜ਼ਗਾਰੀ ਭੱਤੇ ਦਾ ਹੈ।”
ਪ੍ਰਸਾਦ ਨੇ ਕਿਹਾ ਕਿ ਚਿਦੰਬਰਮ ਜ਼ਾਹਿਰ ਤੌਰ ‘ਤੇ ਰਾਮ ਮੰਦਰ ਦੀ ਪਹਿਲ ਤੇ ਪਟੇਲ ਦੇ ‘ਸਟੈਚੂ ਆਫ ਯੂਨਿਟੀ’ ਦਾ ਮਜ਼ਾਕ ਬਣਾ ਰਹੇ ਹਨ। ਉਨ੍ਹਾਂ ਕਿਹਾ, ‘ਕਿਰਪਾ ਇਸ ਬੰਦ ਕਰੋ। ਭਾਵਨਾਵਾਂ ਨਾਲ ਨਾ ਖੇਡੋ।’ ਪ੍ਰਸਾਦ ਨੇ ਗਾਂਧੀ ਨਾਲ ਇਸ ਮੁੱਦੇ ‘ਤੇ ਆਪਣੀ ਰਾਏ ਸਪੱਸ਼ਟ ਕਰਨ ਨੂੰ ਕਿਹਾ। ਪ੍ਰਸਾਦ ਨੇ ਮੰਗ ਕੀਤੀ ਕਿ ਉਹ ਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਇਸ ਮੁੱਦੇ ‘ਤੇ ਇਤਰਾਜ਼ ਜ਼ਾਹਿਰ ਕਰਨ। ਉਨ੍ਹਾਂ ਕਿਹਾ ਕਿ ਪਟੇਲ ਦਾ ਇਸ ਤੋਂ ਵੱਡਾ ਅਪਮਾਨ ਨਹੀਂ ਹੋ ਸਕਦਾ। ਉਨ੍ਹਾਂ ਪੁੱਛਿਆ ਕਿ ਕਾਂਗਰਸ ਨੇ ਉਨ੍ਹਾਂ ਦੀ ਇਕ ਮੂਰਤੀ ‘ਤੇ ਅਜਿਹੀ ਪ੍ਰਤੀਕਿਰਿਆ ਕਿਉਂ ਦਿੱਤੀ, ਜਦਕਿ ਸੈਂਕੜੇ ਯੋਜਨਾਵਾਂ, ਪੁਰਸਕਾਰ, ਸਕਾਲਰਸ਼ਿਪ ਆਦਿ ਨਹਿਰੂ-ਗਾਂਧੀ ਦੇ ਨਾਂ ‘ਤੇ ਚੱਲ ਰਹੇ ਹਨ।

About Jatin Kamboj