FEATURED NEWS News

ਭਾਰਤੀ ਪਾਸਪੋਰਟ ‘ਤੇ ਕਮਲ ਦਾ ਨਿਸ਼ਾਨ

ਵਿਦੇਸ਼ ਮੰਤਰਾਲੇ ਨੇ ਦਿੱਤੀ ਸਫਾਈ

ਨਵੀਂ ਦਿੱਲੀ : ਭਾਰਤੀ ਪਾਸਪੋਰਟ ’ਤੇ ਕਮਲ ਦੇ ਨਿਸ਼ਾਨ ਨੂੰ ਲੈ ਕੇ ਵਿਰੋਧੀਆਂ ਨੇ ਕੇਂਦਰ ਸਰਕਾਰ ਨੂੰ ਸੰਸਦ ਵਿਚ ਘੇਰਿਆ ਹੈ। ਉੱਥੇ ਹੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਸ ‘ਤੇ ਜਵਾਬ ਦਿੱਤਾ ਕਿ ਅਜਿਹਾ ਸੁਰੱਖਿਆ ਨੂੰ ਮਜ਼ਬੂਤ ਕਰਨ ਲ਼ਈ ਕੀਤਾ ਗਿਆ ਹੈ ਅਤੇ ਵਾਰੀ-ਵਾਰੀ ਦੇਸ਼ ਦੇ ਹੋਰ ਪ੍ਰਤੀਕ ਚਿੰਨ੍ਹਾਂ ਦੀ ਵੀ ਵਰਤੋਂ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਹੁਣ ਇਸ ਮਾਮਲੇ ’ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਫ਼ਰਜ਼ੀ ਪਾਸਪੋਰਟ ਦੀ ਪਛਾਣ ਕਰਨ ਲਈ ਅਤੇ ਪਾਸਪੋਰਟ ਦੇ ਸਕਿਓਰਿਟੀ ਫ਼ੀਚਰਜ਼ ਨੂੰ ਮਜ਼ਬੂਤ ਕਰਨ ਲਈ ਕਮਲ ਦਾ ਨਿਸ਼ਾਨ ਲਾਇਆ ਗਿਆ ਹੈ। ਰਵੀਸ਼ ਕੁਮਾਰ ਨੇ ਕਿਹਾ ਕਿ ਕਮਲ ਸਾਡੇ ਰਾਸ਼ਟਰੀ ਫੁੱਲ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ – ‘ਕਮਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਚਿੰਨ੍ਹ ਹਨ। ਵਾਰੀ ਸਿਰ ਰਾਸ਼ਟਰੀ ਚਿੰਨ੍ਹਾਂ ਦੀ ਵਰਤੋਂ ਵੀ ਕੀਤੀ ਜਾਵੇਗੀ। ਇਨ੍ਹਾਂ ਵਿਚ ਉਨ੍ਹਾਂ ਹੀ ਚਿੰਨ੍ਹਾਂ ਦੀ ਵਰਤੋਂ ਹੋਵੇਗੀ, ਜਿਹੜੇ ਭਾਰਤ ਨਾਲ ਜੁੜੇ ਹੋਏ ਹਨ।’ ਰਵੀਸ਼ ਕੁਮਾਰ ਨੇ ਦੱਸਿਆ ਕਿ ICAO ਦੀਆਂ ਹਦਾਇਤਾਂ ਤਹਿਤ ਇਹ ਬਦਲਾਅ ਕੀਤੇ ਗਏ ਹਨ। ਉੱਧਰ ਲੋਕ ਸਭਾ ’ਚ ਵੀ ਅੱਜ ਕਾਂਗਰਸ ਦੇ ਸੰਸਦ ਮੈਂਬਰ ਨੇ ਇਹ ਮੁੱਦਾ ਚੁੱਕਿਆ ਸੀ।ਜ਼ਿਕਰਯੋਗ ਹੈ ਕਿ ਕੇਰਲ ਦੇ ਕੋਜ਼ੀਕੋਡ ’ਚ ਕਮਲ ਦੇ ਨਿਸ਼ਾਨ ਵਾਲੇ ਪਾਸਪੋਰਟ ਵੰਡੇ ਜਾਣ ਦਾ ਮੁੱਦਾ ਕਾਂਗਰਸ ਦੇ ਐਮਪੀ ਐਮਕੇ ਰਾਘਵਨ ਨੇ ਲੋਕ ਸਭਾ ’ਚ ਸਿਫ਼ਰ–ਕਾਲ ਦੌਰਾਨ ਚੁੱਕਿਆ ਸੀ। ਰਾਘਵਨ ਨੇ ਇਲਜ਼ਾਮ ਲਗਾਇਆ ਕਿ ਇਹ ਸਰਕਾਰੀ ਸੰਸਥਾਨਾਂ ਦਾ ਭਗਵਾਂਕਰਨ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਕਮਲ ਅਸਲ ਵਿਚ ਭਾਰਤੀ ਜਨਤਾ ਪਾਰਟੀ ਦਾ ਚੋਣ–ਨਿਸ਼ਾਨ ਹੈ।