Home » FEATURED NEWS » ਭਾਰਤ ‘ਚ ਆਮ ਲੋਕ ਹੋ ਰਹੇ ਹਨ ਗਰੀਬ – ਰਿਪੋਰਟ
statisticalreport

ਭਾਰਤ ‘ਚ ਆਮ ਲੋਕ ਹੋ ਰਹੇ ਹਨ ਗਰੀਬ – ਰਿਪੋਰਟ

ਨਵੀਂ ਦਿੱਲੀ – ਇਕ ਪ੍ਰਸਿੱਧ ਅਖ਼ਬਾਰ ਮੁਤਾਬਿਕ ਨੈਸ਼ਨਲ ਸਟੈਟਿਸਟਿਕਲ ਆਫ਼ਿਸ (ਕੌਮੀ ਅੰਕੜਾ ਸੰਸਥਾਨ) ਦੇ ਅੰਕੜਿਆਂ ਦੇ ਹਵਾਲੇ ਅਨੁਸਾਰ 2017-18 ਵਿਚ ਪੇਂਡੂ ਇਲਾਕਿਆਂ ਵਿਚ ਖਪਤਕਾਰਾਂ ਦੇ ਖ਼ਰਚ ਕਰਨ ਦੀ ਤਾਕਤ ਵਿਚ 8.8 ਫ਼ੀਸਦੀ ਗਿਰਾਵਟ ਦੇਖੀ ਗਈ ਹੈ। ਜਦਕਿ ਸ਼ਹਿਰੀ ਇਲਾਕਿਆਂ ਵਿਚ 2.2 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਹੈ। ਇਸ ਖ਼ਬਰ ਮੁਤਾਬਿਕ ਪ੍ਰਤੀ ਘਰ ਉਪਭੋਗਤਾ ਖ਼ਰਚ 2011-12 ਦੇ 1501 ਰੁਪਏ ਤੋਂ ਘੱਟ ਕੇ 1446 ਰੁਪਏ ਰਹਿ ਗਿਆ ਹੈ। ਅਖ਼ਬਾਰ ਮੁਤਾਬਿਕ ਇਸ ਨਾਲ ਇਹ ਪ੍ਰਗਟ ਹੁੰਦਾ ਹੈ ਕਿ ਦੇਸ਼ ਵਿਚ ਗਰੀਬੀ ਵੱਧ ਰਹੀ ਹੈ। ਰਿਪੋਰਟ ਮੁਤਾਬਿਕ ਐਨ.ਐਸ.ਓ. ਨੇ ਇਹ ਸਰਵੇ ਜੁਲਾਈ 2017 ਤੋਂ ਜੂਨ 2018 ਵਿਚਕਾਰ ਕੀਤਾ ਹੈ। ਇਸ ਰਿਪੋਰਟ ਨੂੰ 19 ਜੂਨ 2019 ਨੂੰ ਜਾਰੀ ਕੀਤਾ ਜਾਣਾ ਸੀ ਪਰੰਤੂ ਇਸ ਨੂੰ ਜਾਰੀ ਨਹੀਂ ਕੀਤਾ ਗਿਆ। ਇਸ ਰਿਪੋਰਟ ਨਾਲ ਦੇਸ਼ ‘ਚ ਹੰਗਾਮਾ ਮਚਣ ਦੇ ਪੂਰੇ ਅੰਦੇਸ਼ੇ ਹਨ।

About Jatin Kamboj