FEATURED NEWS News World

ਭਾਰਤ ‘ਚ ਕਈ ਡਾਕਟਰ ਟੀਬੀ ਦੇ ਲੱਛਣਾਂ ਨੂੰ ਪਛਾਣ ਨਹੀਂ ਸਕਦੇ: ਅਧਿਐਨ

ਵਾਸ਼ਿੰਗਟਨ— ਇਕ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਭਾਰਤ ‘ਚ ਨਿੱਜੀ ਖੇਤਰ ਦੇ ਕਈ ਡਾਕਟਰ ਟੀਬੀ ਦੇ ਲੱਛਣਾਂ ਨੂੰ ਪਛਾਣ ਨਹੀਂ ਸਕਦੇ, ਜਿਸ ਨਾਲ ਮਰੀਜ਼ਾਂ ਨੂੰ ਸਹੀ ਇਲਾਜ ਨਹੀਂ ਮਿਲਦਾ। ਤਪੇਦਿਕ ਤੇ ਟੀਬੀ ਹਵਾ ਦੇ ਰਾਹੀਂ ਫੈਲਣ ਵਾਲਾ ਇਨਫੈਕਸ਼ਨ ਹੈ ਜੋ ਭਾਰਤ ਦੇ ਇਲਾਵਾ ਚੀਨ ਤੇ ਇੰਡੋਨੇਸ਼ੀਆ ਸਣੇ ਕਈ ਦੇਸ਼ਾਂ ‘ਚ ਜਨ ਸਿਹਤ ਦਾ ਮੁੱਖ ਮੁੱਦਾ ਬਣਿਆ ਹੋਇਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਮੁਤਾਬਕ 2017 ‘ਚ 17 ਲੱਖ ਲੋਕਾਂ ਨੇ ਟੀਬੀ ਤੇ ਤਪੇਦਿਕ ਨਾਲ ਜਾਨ ਗੁਆਈ ਸੀ ਤੇ ਤਪੇਦਿਕ ਸਮਾਪਤੀ ਦੇ ਲਈ ਧਨ ਜੁਟਾਉਣ ਦੇ ਵਾਸਤੇ ਸੰਯੁਕਤ ਰਾਸ਼ਟਰ ‘ਚ ਬੁੱਧਵਾਰ ਨੂੰ ਵਿਸ਼ਵ ਸਿਹਤ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧ ‘ਚ ਮੁੰਬਈ ਤੇ ਪੂਰਬੀ ਪਟਨਾ ‘ਚ ਕੀਤੇ ਗਏ ਅਧਿਐਨ ‘ਚ ਇਹ ਸਾਹਮਣੇ ਆਇਆ ਕਿ ਸ਼ੁਰੂਆਤੀ ਤੌਰ ‘ਤੇ ਦੇਖਭਾਲ ਕਰਨ ਵਾਲੇ ਡਾਕਟਰ, ਜੋ ਕਿ ਮਰੀਜ਼ ਦੇ ਖਾਂਸੀ ਕਰਨ ‘ਤੇ ਉਸ ਦਾ ਇਲਾਜ ਸ਼ੁਰੂ ਕਰਦੇ ਹਨ, ਇਸ ਇਨਫੈਕਸ਼ਨ ਨਾਲ ਲੜਾਈ ‘ਚ ਸਭ ਤੋਂ ਕਮਜ਼ੋਰ ਕੜੀ ਹਨ। ਇਹ ਅਧਿਐਨ ਬਿਲ ਤੇ ਮਿੰਲਡਾ ਗੇਟਸ ਫਾਊਂਡੇਸ਼ਨ ਨੇ ਕਰਵਾਇਆ ਸੀ, ਜਿਸ ਨੂੰ ਮੈਕਗਿਲ ਯੂਨੀਵਰਸਿਟੀ, ਵਿਸ਼ਵ ਬੈਂਕ ਤੇ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕੀਤਾ ਸੀ।
ਇਹ ਅਧਿਐਨ ਪੀ.ਐੱਲ.ਓ.ਐੱਸ. ਮੋਡੀਸਿਨ ‘ਚ ਪ੍ਰਕਾਸ਼ਿਤ ਹੋਇਆ ਸੀ। ਇਸ ਨੂੰ 2014 ਤੋਂ 2015 ਦੇ ਵਿਚਾਲੇ 10 ਮਹੀਨੇ ਦੇ ਸਮੇਂ ‘ਚ ਕੀਤਾ ਗਿਆ ਸੀ। ਅਧਿਐਨ ‘ਚ 1288 ਨਕਲੀ ਰੋਗੀਆਂ ਨੂੰ ਨਿੱਜੀ ਖੇਤਰ ਦੇ ਡਾਕਟਰਾਂ ਦੇ ਕੋਲ ਭੇਜਿਆ ਗਿਆ ਸੀ। ਇਨ੍ਹਾਂ ਰੋਗੀਆਂ ਨੂੰ ਆਮ ਖਾਂਸੀ ਤੋਂ ਲੈ ਕੇ ਵਿਗੜੀ ਹੋਈ ਖਾਂਸੀ ਦੇ ਮਰੀਜ਼ਾਂ ਦੇ ਤੌਰ ‘ਤੇ ਭੇਜਿਆ ਗਿਆ ਸੀ। ਇਨ੍ਹਾਂ ‘ਚੋਂ 65 ਫੀਸਦੀ ਮਾਮਲਿਆਂ ‘ਚ ਡਾਕਟਰਾਂ ਦਾ ਰਵੱਈਆ ਭਾਰਤੀ ਤੇ ਅੰਤਰਰਾਸ਼ਟਰੀ ਮਾਨਕਾਂ ਦੇ ਅਨੁਰੂਪ ਨਹੀਂ ਪਾਇਆ ਗਿਆ। ਕੁਝ ਮਾਮਲਿਆਂ ‘ਚ ਡਾਕਟਰਾਂ ਨੇ ਇਸ ਨੂੰ ਹਵਾ ਪ੍ਰਦੂਸ਼ਣ ਨਾਲ ਜੁੜਿਆ ਮਾਮਲਾ ਦੱਸਿਆ ਤੇ ਮਰੀਜ਼ ਨੂੰ ਐਂਟੀਬਾਇਓਟਿਕ ਤੇ ਸੀਰਪ ਦੇ ਕੇ ਕੁਝ ਹਫਤੇ ਆਉਣ ਲਈ ਕਿਹਾ।