ਔਟਵਾ, 15 ਅਪ੍ਰੈਲ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣਾ ਜਰਮਨੀ ਦੌਰਾ ਖਤਮ ਕਰਕੇ ਕੈਨੇਡਾ ਪਹੁੰਚ ਗਏ ਹਨ। ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ ਦੁਵੱਲੀ ਗੱਲਬਾਤ ਕਰਨਗੇ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਕਬਰੂਦੀਨ ਨੇ ਇਸ ਨੂੰ ਇਤਿਹਾਸਕ ਦੱਸਦੇ ਹੋਏ ਕਿਹਾ ਕਿ ਕੈਨੇਡਾ ਅਤੇ ਭਾਰਤ ਦੇ ਵਿਚ ਰੱਖਿਆ ਦੇ ਕੁਝ ਮੁੱਦੇ ਹਨ ਅਤੇ ਇਸ ਮੁਲਾਕਾਤ ਨਾਲ ਦੋਵੇਂ ਦੇਸ਼ਾਂ ਦੇ ਸਬੰਧਾਂ ਵਿਚ ਮਜ਼ਬੂਤੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ, ਕੈਨੇਡਾ ਨੂੰ ਵਿਕਾਸ ਵਿਚ ਅਪਣਾ ਸਹਿਯੋਗੀ ਮੰਨਦਾ ਹੈ। ਸਾਡਾ ਜ਼ੋਰ ਇਸ ‘ਤੇ ਰਹੇਗਾ ਕਿ ਅਸੀਂ ਮਿਲ ਕੇ ਕਿਸ ਤਰ੍ਹਾਂ ਖਤਰਿਆਂ ਨਾਲ ਨਿਪਟ ਸਕਦੇ ਹਨ।
ਦੋਵੇਂ ਪ੍ਰਧਾਨ ਮੰਤਰੀ ਦੋਵੇਂ ਦੇਸ਼ਾਂ ਦੇ ਵੱਡੇ ਖਤਰਿਆਂ ‘ਤੇ ਚਰਚਾ ਕਰਨਗੇ। ਪ੍ਰਧਾਨ ਮੰਤਰੀ ਔਟਵਾ, ਟੋਰੰਟੋ ਅਤੇ ਵੈਨਕੂਵਰ ਵੀ ਜਾਣਗੇ ਜਿੱਥੇ ਵੱਡੀ ਗਿਣਤੀ ਵਿਚ ਭਾਰਤੀ ਰਹਿੰਦੇ ਹਨ। ਤਿੰਨ ਦੇਸ਼ਾਂ ਦੇ ਦੌਰੇ ‘ਤੇ ਨਿਕਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸ਼ਾਮ ਅਪਣੇ ਆਖਰੀ ਪੜਾਅ ਕੈਨੇਡਾ ਦੇ ਲਈ ਰਵਾਨਾ ਹੋਏ ਸੀ। ਇਸ ਤੋਂ ਪਹਿਲਾਂ ਜਰਮਨੀ ਵਿਚ ਚਾਂਸਲਰ ਮਾਰਕਲ ਦੇ ਨਾਲ ਉਨ੍ਹਾਂ ਨੇ ਸਾਂਝਾ ਬਿਆਨ ਦਿੱਤਾ। ਮੋਦੀ ਨੇ ਬਗੈਰ ਨਾਂਅ ਲਏ ਪਾਕਿਸਤਾਨ ‘ਤੇ ਵਾਰ ਕੀਤਾ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਪਨਾਹ ਦੇਣ ਵਾਲੀ ਸਰਕਾਰ ‘ਤੇ ਦਬਾਅ ਬਣਾਉਣਾ ਚਾਹੀਦਾ।