Home » News » SPORTS NEWS » ਭਾਰਤ ਨਾਲ ਗੋਲ ਰਹਿਤ ਖੇਡਣ ‘ਤੇ ਚੀਨੀ ਪ੍ਰਸ਼ੰਸਕਾਂ ਦਾ ਟੀਮ ‘ਤੇ ਫੁੱਟਿਆ ਗੁੱਸਾ
cp

ਭਾਰਤ ਨਾਲ ਗੋਲ ਰਹਿਤ ਖੇਡਣ ‘ਤੇ ਚੀਨੀ ਪ੍ਰਸ਼ੰਸਕਾਂ ਦਾ ਟੀਮ ‘ਤੇ ਫੁੱਟਿਆ ਗੁੱਸਾ

ਬੀਜਿੰਗ : ਚੀਨ ਦੇ ਫੁੱਟਬਾਲ ਪ੍ਰਸ਼ੰਸਕ ਭਾਰਤ ਖਿਲਾਫ ਦੋਸਤਾਨਾ ਮੈਚ ਦੇ ਗੋਲ ਰਹਿਤ ਡਰਾਅ ਹੋਣ ਨਾਲ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਨਿਰਾਸ਼ ਹਨ ਤਾਂ ਉੱਥੇ ਹੀ ਸੋਸ਼ਲ ਮੀਡੀਆ ‘ਤੇ ਭਾਰਤ ਦੇ ਪ੍ਰਦਰਸ਼ਨ ਦੀ ਤਾਰੀਫ ਕਰ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਪੂਰਬੀ ਚੀਨ ਦੇ ਜਿਯਾਂਸੁ ਸੂਬੇ ਦੇ ਸੁਝੋਓ ਵਿਚ ਸ਼ਨੀਵਾਰ ਨੂੰ 21 ਸਾਲ ਬਾਅਦ ਫੁੱਟਬਾਲ ਮੈਚ ਖੇਡਿਆ ਗਿਆ ਜਿਸ ਵਿਚ ਦੋਵਾਂ ਟੀਮਾਂ ਗੋਲ ਕਰਨ ‘ਚ ਅਸਫਲ ਰਹੀਆਂ। ਇਕ ਅਖਬਾਰ ਮੁਤਾਬਕ ਚੀਨ ਦੇ ਜ਼ਿਆਦਾਤਰ ਪ੍ਰਸ਼ੰਸਕ ਘਰੇਲੂ ਸੁਝੋਉ ਓਲੰਪਿਕ ਖੇਡ ਕੇਂਦਰ ਵਿਚ ਖੇਡੇ ਗਏ ਇਸ ਮੈਚ ਵਿਚ ਭਾਰਤ ਖਿਲਾਫ ਜਿੱਤ ਨੂੰ ਲੈ ਕੇ ਯਕੀਨੀ ਸਨ। ਚੀਨ ਦੇ ਖਿਡਾਰੀਆਂ ਨੇ ਹਾਲਾਂਕਿ ਕਈ ਵਾਰ ਗੋਲ ਕਰਨ ਦੇ ਮੌਕੇ ਬਣਾਏ ਪਰ ਉਸ ਨੂੰ ਗੋਲ ਵਿਚ ਤਬਦੀਲ ਕਰਨ ‘ਚ ਅਸਫਲ ਰਹੇ। ਸੋਮਵਾਰ ਨੂੰ ਮੀਡਆ ਵਿਚ ਛਪੀਆਂ ਖਬਰਾਂ ਮੁਤਾਬਕ ਗੋਲ ਰਹਿਤ ਡਰਾਅ ਨਾਲ ਚੀਨ ਦੇ ਪ੍ਰਸ਼ੰਸਕ ਟੀਮ ਤੋਂ ਕਾਫੀ ਨਾਰਾਜ਼ ਹਨ। ਚੀਨ ਸੈਂਟ੍ਰਲ ਟੈਲੀਵਿਜ਼ਨ ਫੁੱਟਬਾਲ ਕੁਮੈਂਟੇਟਰ ਹੇ ਵੇਈ ਨੇ ਮੈਚ ਤੋਂ ਬਾਅਦ ਕਿਹਾ, ”ਇਹ ਦੇਖਣਾ ਕਾਫੀ ਬਦਕਿਸਮਤ ਹੈ ਕਿ 3 ਅਰਬ ਦੀ ਆਬਾਦੀ ਵਿਚ ਇਹ 30 ਸਰਵਸ਼੍ਰੇਸ਼ਠ ਖਿਡਾਰੀ ਹਨ।”

About Jatin Kamboj