Home » FEATURED NEWS » ਭਾਰਤ ਨੇ ਦੂਜੇ ਟੀ-20 ਮੈਚ ‘ਚ ਨਿਊਜ਼ੀਲੈਂਡ ਨੂੰ ਹਰਾ ਕੇ 1-1 ਨਾਲ ਲੜੀ ‘ਚ ਕੀਤੀ ਬਰਾਬਰੀ
de

ਭਾਰਤ ਨੇ ਦੂਜੇ ਟੀ-20 ਮੈਚ ‘ਚ ਨਿਊਜ਼ੀਲੈਂਡ ਨੂੰ ਹਰਾ ਕੇ 1-1 ਨਾਲ ਲੜੀ ‘ਚ ਕੀਤੀ ਬਰਾਬਰੀ

ਆਕਲੈਂਡ : ਕ੍ਰਣਾਲ ਪਾਂਡਿਆ ਦੀ ਅਗਵਾਈ ਵਿਚ ਅਪਣੇ ਗੇਂਦਬਾਜਾਂ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦੇ ਅਰਧ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਨਿਊਜੀਲੈਂਡ ਨੂੰ ਸੱਤ ਵਿਕੇਟ ਨਾਲ ਹਰਾ ਕੇ ਲੜੀ ਵਿਚ 1 – 1 ਨਾਲ ਬਰਾਬਰੀ ਕਰ ਲਈ ਹੈ। ਕ੍ਰਣਾਲ ਦੇ ਤਿੰਨ ਵਿਕੇਟਾਂ ਦੀ ਮਦਦ ਨਾਲ ਭਾਰਤ ਨੇ ਨਿਊਜੀਲੈਂਡ ਨੂੰ ਅੱਠ ਵਿਕੇਟਾਂ ਲੈ ਕੇ 158 ਦੌੜਾਂ ‘ਤੇ ਰੋਕ ਦਿਤੀ। ਇਸ ਤੋਂ ਬਾਅਦ ਭਾਰਤ ਨੇ ਸੱਤ ਗੇਂਦਾਂ ਬਾਕੀ ਰਹਿੰਦੇ ਟੀਚਾ ਹਾਸਲ ਕਰ ਲਿਆ। ਰੋਹਿਤ ਨੇ 29 ਗੇਂਦਾਂ ਵਿਚ 50 ਦੌੜਾਂ ਬਣਾਈਆਂ ਜੋ ਮਾਰਟਿਨ ਗੁਪਟਿਲ ਨੂੰ ਪਛਾੜ ਕੇ ਟੀ-20 ਕ੍ਰਿਕੇਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਰੋਹਿਤ ਅਤੇ ਸ਼ਿਖਰ ਧਵਨ ਨੇ 79 ਦੌੜਾਂ ਦੀ ਸਾਂਝੇਦਾਰੀ ਕੀਤੀ। ਜਿਸ ਵਿਚ ਧਵਨ ਨੇ 31 ਗੇਂਦਾਂ ਵਿਚ 30 ਦੌੜਾਂ ਜੋੜੀਆਂ। ਭਾਰਤ ਲਈ ਜੇਤੂ ਦੌੜਾਂ ਰਿਸ਼ਭ ਪੰਤ ਨੇ ਬਣਾਈਆਂ। ਜਿਸ ਨੂੰ ਮਹਿੰਦਰ ਸਿੰਘ ਧੋਨੀ ਦਾ ‘ਪੁੱਤਰ’ ਮੰਨਿਆ ਜਾ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਤੋਂ ਆਪ ਧੋਨੀ ਉਨ੍ਹਾਂ ਦੇ ਨਾਲ ਮੌਜੂਦ ਸਨ। ਪੰਤ ਨੇ 28 ਗੇਂਦਾਂ ਵਿਚ ਨਾਬਾਦ 40 ਦੌੜਾਂ ਬਣਾਈਆਂ। ਹੁਣ ਲੜੀ 1 – 1 ਨਾਲ ਬਰਾਬਰ ‘ਤੇ ਹੈ ਜਦੋਂ ਕਿ ਤੀਜਾ ਅਤੇ ਆਖਰੀ ਮੈਚ ਹੈਮੀਲਟਨ ਵਿਚ ਐਤਵਾਰ ਨੂੰ ਖੇਡਿਆ ਜਾਵੇਗਾ। ਧੋਨੀ 17 ਗੇਂਦਾਂ ਵਿਚ 20 ਦੌੜਾਂ ਬਣਾ ਕੇ ਨਾਬਾਦ ਰਹੇ। ਦੋਨਾਂ ਨੇ ਚੌਥੇ ਵਿਕੇਟ ਦੀ ਨਾਬਾਦ ਸਾਂਝੇਦਾਰੀ ਵਿਚ 44 ਦੌੜਾਂ ਬਣਾਈਆਂ।

About Jatin Kamboj