Home » FEATURED NEWS » ਮਹਾਰਾਣੀ ਪ੍ਰਨੀਤ ਕੌਰ ਵਲੋਂ ਸੂਲਰ ਦੇ ਸਕੂਲੀ ਬੱਚਿਆਂ ਨਾਲ ਮਨਾਇਆ ਚਿਲਡਰਨ ਡੇਅ
ਮਹਾਰਾਣੀ ਪ੍ਰਨੀਤ ਕੌਰ ਨੂੰ ਫੁੱਲਾਂ ਦਾ ਗੁਲਸਤਾ ਦੇ ਕੇ ਸਨਮਾਨਿਤ ਕਰਦੇ ਹੋਏ ਪੰਮੀ ਚੌਹਾਨ, ਮਨਦੀਪ ਕੌਰ ਚੌਹਾਨ, ਹਰਜੋਤ ਹਾਂਡਾ, ਹਰਜੀਤ ਕੰਬੋਜ ਤੇ ਹੋਰ।       (ਫੋਟੋ : ਸੁਖਵਿੰਦਰ)
ਮਹਾਰਾਣੀ ਪ੍ਰਨੀਤ ਕੌਰ ਨੂੰ ਫੁੱਲਾਂ ਦਾ ਗੁਲਸਤਾ ਦੇ ਕੇ ਸਨਮਾਨਿਤ ਕਰਦੇ ਹੋਏ ਪੰਮੀ ਚੌਹਾਨ, ਮਨਦੀਪ ਕੌਰ ਚੌਹਾਨ, ਹਰਜੋਤ ਹਾਂਡਾ, ਹਰਜੀਤ ਕੰਬੋਜ ਤੇ ਹੋਰ। (ਫੋਟੋ : ਸੁਖਵਿੰਦਰ)

ਮਹਾਰਾਣੀ ਪ੍ਰਨੀਤ ਕੌਰ ਵਲੋਂ ਸੂਲਰ ਦੇ ਸਕੂਲੀ ਬੱਚਿਆਂ ਨਾਲ ਮਨਾਇਆ ਚਿਲਡਰਨ ਡੇਅ

ਪਟਿਆਲਾ, 15 ਨਵੰਬਰ (ਪ. ਪ.)-ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਵਲੋਂ ਅੱਜ ਚੀਲਡਰਨ ਡੇਅਰ ਸੂਲਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨਾਲ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ‘ਤੇ ਹਨੀ ਸੇਖੋਂ ਸਨ, ਜਿਨ੍ਹਾਂ ਦਾ ਸੂਲਰ ਦੇ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਪੰਮੀ ਚੌਹਾਨ, ਕੁਲਵਿੰਦਰ ਸਿੰਘ ਟੋਨੀ ਤੇ ਯੂਥ ਆਗੂ ਹਰਜੋਤ ਹਾਂਡਾ ਵਲੋਂ ਵਿਸ਼ੇਸ਼ ਤੌਰ ‘ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ ਨੇ ਸਕੂਲੀ ਬੱਚਿਆਂ ਨੂੰ ਕਿਹਾ ਕਿ ਪੜ੍ਹਾਈ ਹਰਇਕ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਸ ਲਈ ਸਭ ਨੂੰ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ। ਉਨ੍ਹਾਂ ਵਲੋਂ ਪੰਮੀ ਚੌਹਾਨ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਯੂਥ ਆਗੂ ਹਰਜੋਤ ਹਾਂਡਾ ਵਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਪਿੰਡ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਕਿਹਾ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਹਰ ਪੱਧਰ ‘ਤੇ ਉਪਰਾਲਾ ਕਰ ਰਹੇ ਹਨ ਤੇ ਇਸੇ ਤਹਿਤ ਪਿੰਡ ਵਿਚ ਹੁਣੇ ਜਿਹੇ ਖੇਡ ਟੂਰਨਾਮੈਂਟ ਵੀ ਕਰਵਾਇਆ ਜਾ ਚੁੱਕਾ ਹੈ ਤੇ ਹੋਰ ਵੀ ਪ੍ਰੋਗਰਾਮ ਸੂਲਰ ਦੇ ਨੌਜਵਾਨਾਂ ਲਈ ਉਲੀਕੇ ਜਾਣਗੇ। ਅੰਤ ਵਿਚ ਹਰਜੀਤ ਕੰਬੋਜ ਵਲੋਂ ਮਹਾਰਾਣੀ ਪ੍ਰਨੀਤ ਕੌਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਪਰਮਜੀਤ ਪੰਮੀ ਚੌਹਾਨ, ਕੁਲਵਿੰਦਰ ਸਿੰਘ ਟੋਨੀ, ਯੂਥ ਕਾਂਗਰਸੀ ਆਗੂ ਹਰਜੋਤ ਹਾਂਡਾ, ਹਰਜੀਤ ਕੰਬੋਜ,  ਲਵਲੀ ਕੰਬੋਜ, ਮਨਿੰਦਰ ਜੋਸਨ, ਯਾਦਵਿੰਦਰ ਹਾਂਸ, ਕੁਲਵਿੰਦਰ ਰਾਹੁਲ, ਨਿਸ਼ਾਨ ਸਿੰਘ ਬੈਦਵਾਨ, ਬਲਜੀਤ ਹਾਂਡਾ, ਦਵਿੰਦਰ ਮਹੰਤ ਤੇ ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।

555555

About Jatin Kamboj