Home » FEATURED NEWS » ਮੀਂਹ ਕਾਰਨ ਮੈਚ ਰੱਦ, ਭਾਰਤ-ਨਿਊਜ਼ੀਲੈਂਡ ਨੇ ਵੰਡੇ 1-1 ਅੰਕ
D88hUjZXsAAFvu2

ਮੀਂਹ ਕਾਰਨ ਮੈਚ ਰੱਦ, ਭਾਰਤ-ਨਿਊਜ਼ੀਲੈਂਡ ਨੇ ਵੰਡੇ 1-1 ਅੰਕ

ਨਵੀਂ ਦਿੱਲੀ : ਇੰਗਲੈਂਡ ਵਿੱਚ ਕਰਵਾਏ ਜਾ ਰਹੇ ਆਈਸੀਸੀ ਵਿਸ਼ਵ ਕੱਪ 2019 (ICC World Cup 2019) ਵਿੱਚ ਅੱਜ ਨਾਟਿੰਘਮ ਵਿੱਚ ਟ੍ਰੇਂਟ ਬ੍ਰਿਜ ਮੈਦਾਨ ਵਿੱਚ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਵਿੱਚ ਹੋਣਾ ਸੀ ਪਰ ਮੀਂਹ ਕਾਰਨ ਮੈਚ ਰੱਦ ਕਰ ਦਿੱਤਾ ਗਿਆ। ਮੀਂਹ ਕਾਰਨ, ਦੋਵਾਂ ਟੀਮਾਂ ਵਿਚਕਾਰ ਟਾਸ ਨਹੀਂ ਹੋ ਸਕਿਆ। ਬਿਨਾ ਇੱਕ ਵੀ ਗੇਂਦ ਖੇਡੇ ਮੈਚ ਰੱਦ ਹੋ ਗਿਆ ਅਤੇ ਦੋਵੇਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲ ਗਿਆ। ਦੱਸਣਯੋਗ ਹੈ ਕਿ ਵਿਸ਼ਵ ਕੱਪ 2019 ਦਾ ਇਹ ਚੌਥਾ ਮੈਚ ਹੈ, ਜੋ ਮੀਂਹ ਕਾਰਨ ਰੱਦ ਹੋਇਆ ਹੈ। ਮੀਂਹ ਕਾਰਨ ਸੋਮਵਾਰ ਨੂੰ ਵਿਸ਼ਵ ਕੱਪ ਦਾ 15ਵਾਂ ਮੈਚ ਰੱਦ ਕਰਨਾ ਪਿਆ ਸੀ। ਮੰਗਲਵਾਰ ਨੂੰ ਵਿਸ਼ਪ ਕੱਪ ਦਾ 16ਵਾਂ ਮੈਚ ਵੀ ਰੱਦ ਹੋ ਗਿਆ ਸੀ। ਇਸ ਦੇ ਨਾਲ ਹੀ ਵਿਸ਼ਵ ਕੱਪ 2019 ਸਭ ਤੋਂ ਜ਼ਿਆਦਾ ਮੈਚ ਰੱਦ ਹੋਣ ਵਾਲਾ ਵਿਸ਼ਵ ਕੱਪ ਬਣ ਗਿਆ ਹੈ।

About Jatin Kamboj