SPORTS NEWS

ਮੈਚ ਜਿੱਤਣ ਤੋਂ ਬਾਅਦ ਕੋਹਲੀ ਨੇ ਕੀਤੀ ਇਨ੍ਹਾਂ ਖਿਡਾਰੀਆਂ ਦੀ ਤਾਰੀਫ

ਨਵੀਂ ਦਿੱਲੀ— ਭਾਰਤ ਨੇ ਇੱਥੇ ਸੌਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ ‘ਚ ਖੇਡੇ ਗਏ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਵੈਸਟ ਇੰਡੀਜ਼ ਨੂੰ ਇਕ ਪਾਰੀ ਅਤੇ 272 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਆਪਣੀ ਪਹਿਲੀ ਪਾਰੀ 9 ਵਿਕਟਾਂ ਦੇ ਨੁਕਸਾਨ ‘ਤੇ 649 ਦੌੜਾਂ ‘ਤੇ ਘੋਸ਼ਿਤ ਕਰ ਦਿੱਤੀ ਸੀ। ਇਸ ਤੋਂ ਬਾਅ ਟੀਮ ਦੂਜੀ ਵੈਸਟ ਇੰਡੀਜ਼ ‘ਚ 18 ਨੂੰ ਪਹਿਲੀ ਪਾ1 ਦੌੜਾਂ ‘ਤੇ ਢੇਰ ਕਰਕੇ ਉਸਨੂੰ ਫਾਲੋਆਨ ਲਈ ਬੁਲਾਇਆ ਅਤੇ ਦੂਜੀ ਪਾਰੀ ‘ਚ 196 ਦੌੜਾਂ ‘ਤੇ ਸਮੇਟ ਕੇ ਜਿੱਤ ਹਾਸਲ ਕੀਤੀ। ਮਹਿਮਾਨ ਪਾਰੀ ‘ਚ 50.5 ਓਵਰ ਖੇਡ ਸਕੀ।
ਮੁਕਾਬਲਾ ਜਿੱਤਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਟੀਮ ਦੀ ਖੂਬ ਤਾਰੀਫ ਕੀਤੀ। ਖਾਸ ਕਰਕੇ ਰਵਿੰਦਰ ਜਡੇਜਾ ਅਤੇ ਪ੍ਰਿਥਵੀ ਸ਼ਾਅ ਦੀ। ਉਨ੍ਹਾਂ ਕਿਹਾ,’ ਖੁਸ਼ ਹਾਂ ਕਿ ਅਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖਾਸ ਕਰਕੇ ਪ੍ਰਿਥਵੀ ਸ਼ਾਅ ਅਤੇ ਰਵਿੰਦਰ ਜਡੇਜਾ ਨੇ। ਜਿਸ ਤਰ੍ਹਾਂ ਨਾਲ ਪ੍ਰਿਥਵੀ ਨੇ ਡੈਬਿਊ ਮੈਚ ‘ਚ ਸ਼ਾਨਦਾਰ ਸੈਂਕੜਾ ਲਗਾਇਆ, ਇਹ ਦੇਖ ਕੇ ਚੰਗਾ ਲੱਗਾ। ਉਨ੍ਹਾਂ ਨੇ ਮੌਕੇ ਨੂੰ ਦੋਵੇਂ ਹੱਥਾਂ ਨਾਲ ਸੰਭਾਲਿਆ ਹੈ। ਕੈਪਟਨ ਦੇ ਤੌਰ ‘ਤ ਇਹ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਰਹੀ।’