Home » FEATURED NEWS » ਮੈਡੀਕਲ ਕਾਲਜ ਵਿਚ ਰੈਗਿੰਗ ਦੌਰਾਨ 150 ਵਿਦਿਆਰਥੀਆਂ ਨੂੰ ਕੀਤਾ ਗੰਜੇ
rr

ਮੈਡੀਕਲ ਕਾਲਜ ਵਿਚ ਰੈਗਿੰਗ ਦੌਰਾਨ 150 ਵਿਦਿਆਰਥੀਆਂ ਨੂੰ ਕੀਤਾ ਗੰਜੇ

ਸੈਫ਼ਈ : ਉੱਤਰ ਪ੍ਰਦੇਸ਼ ਦੀ ਇਕ ਯੂਨੀਵਰਸਿਟੀ ਵਿਚ ਮੰਗਲਵਾਰ ਨੂੰ ਰੈਗਿੰਗ ਦੇ ਕਥਿਤ ਮਾਮਲੇ ਵਿਚ ਪਹਿਲੇ ਸਾਲ ਦੇ 150 ਮੈਡੀਕਲ ਵਿਦਿਆਰਥੀਆਂ ਨੂੰ ਸਿਰ ਮੁੰਡਵਾਉਣ ਅਤੇ ਸੀਨੀਅਰ ਵਿਦਿਆਰਥੀਆਂ ਨੂੰ ਸਲੂਟ ਕਰਨ ਲਈ ਮਜ਼ਬੂਰ ਕੀਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿਚ 150 ਦੇ ਕਰੀਬ ਗੰਜੇ ਲਾਈਨ ਬਣਾ ਕੇ ਤੇ ਸਿਰ ਝੁਕਾ ਕੇ ਤੁਰਦੇ ਦਿਖਾਈ ਦੇ ਰਹੇ ਹਨ। ਸੈਫ਼ਈ ਪਿੰਡ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਅਤੇ ਉਹਨਾਂ ਦੇ ਪੁੱਤਰ ਅਖਿਲੇਸ਼ ਯਾਦਵ ਦਾ ਘਰ ਹੈ। ਸਮਾਜਵਾਦੀ ਪਾਰਟੀ ਦੇ ਸਾਬਕਾ ਪ੍ਰਧਾਨ ਮੁਲਾਇਮ ਸਿੰਘ ਯਾਦਵ ਅਤੇ ਮੌਜੂਦਾ ਪ੍ਰਧਾਨ ਅਖਿਲੇਸ਼ ਯਾਦਵ ਦੇ ਪਰਵਾਰ ਦੇ ਲੋਕ ਹਾਲੇ ਵਿਚ ਇਸ ਪਿੰਡ ਵਿਚ ਵਸੇ ਹੋਏ ਹਨ। ਵੀਡੀਓ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਾਜ ਕੁਮਾਰ ਨੇ ਦਾਅਵਾ ਕੀਤਾ ਕਿ ਇਸ ਸੰਸਥਾ ਵਿਚ ਐਂਟੀ ਰੈਗਿੰਗ ਟੀਮ ਬਣਾਈ ਗਈ ਹੈ, ਜੋ ਕਿ ਰੈਗਿੰਗ ਦੀਆਂ ਘਟਨਾਵਾਂ ‘ਤੇ ਰੋਕ ਲਗਾਉਂਦੀ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਸਪੈਂਡ ਕੀਤਾ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ‘ਤੇ ਉਹ ਲਗਾਤਾਰ ਨਜ਼ਰ ਰੱਖਦੇ ਹਨ। ਇਸ ਰੈਗਿੰਗ ਦੀ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਕੁਝ ਵਿਦਿਆਰਥੀ ਸਫ਼ੈਦ ਕੋਟ ਪਾ ਕੇ ਲਾਈਨਾਂ ਵਿਚ ਚੱਲ ਰਹੇ ਹਨ ਅਤੇ ਸਾਰਿਆਂ ਦੀ ਸਿਰ ਮੁੰਡਵਾਏ ਹੋਏ ਹਨ। ਇਸ ਹੋਰ ਵੀਡੀਓ ਵਿਚ ਵਿਦਿਆਰਥੀ ਅਪਣੇ ਸੀਨੀਅਰ ਵਿਦਿਆਰਥੀਆਂ ਨੂੰ ਸਲੂਟ ਕਰਦੇ ਦਿਖਾਈ ਦੇ ਰਹੇ ਹਨ।

About Jatin Kamboj