AUSTRALIAN NEWS

ਮੈਲਬੌਰਨ : ਘਰ ‘ਚ ਲੱਗੀ ਅੱਗ, 1 ਗੰਭੀਰ ਜ਼ਖਮੀ

ਮੈਲਬੌਰਨ – ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਬੀਤੀ ਰਾਤ ਇਕ ਘਰ ਦੇ ਗੈਰਾਜ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਇਕ ਸ਼ਖਸ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਗੈਰਾਜ ਵਿਚ ਅੱਗ ਲੱਗਣ ਮਗਰੋਂ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਦੋ-ਮੰਜ਼ਿਲਾ ਟਾਈਲਰਸ ਲੇਕ ਪ੍ਰਾਪਰਟੀ ਵਿਖੇ ਬੁਲਾਇਆ ਗਿਆ।
44 ਸਾਲਾ ਪਿਤਾ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਹੱਥ-ਪੈਰ ਬੁਰੀ ਤਰ੍ਹਾਂ ਝੁਲਸ ਗਏ। ਇਸ ਦੌਰਾਨ ਉਸ ਦੀ ਪਤਨੀ ਅਤੇ 3 ਛੋਟੇ ਬੱਚੇ ਸੁਰੱਖਿਅਤ ਬਾਹਰ ਨਿਕਲਣ ਵਿਚ ਸਫਲ ਰਹੇ।
ਸ਼ਖਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਇਲਾਜ ਕੀਤਾ ਜਾ ਰਿਹਾ ਹੈ। ਅੱਗ ਕਾਰਨ ਦੋ ਕਾਰਾਂ ਸਮੇਤ ਗੈਰਾਜ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਅੱਗ ਬੁਝਾਊ ਕਰਮਚਾਰੀ 50 ਮਿੰਟ ਬਾਅਦ ਅੱਗ ‘ਤੇ ਕਾਬੂ ਪਾਉਣ ਵਿਚ ਸਫਲ ਹੋ ਸਕੇ। ਜਾਂਚ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਪਰ ਇਸ ਅੱਗ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ।