Home » News » PUNJAB NEWS » ਮੋਤੀਆਂ ਵਾਲੀ ਸਰਕਾਰ ਦਾ ਦੀਵਾਲੀ ‘ਤੇ ਮੁਲਾਜ਼ਮਾਂ ਨਾਲ ‘ਐਪ੍ਰਲ-ਫੂਲ’
download

ਮੋਤੀਆਂ ਵਾਲੀ ਸਰਕਾਰ ਦਾ ਦੀਵਾਲੀ ‘ਤੇ ਮੁਲਾਜ਼ਮਾਂ ਨਾਲ ‘ਐਪ੍ਰਲ-ਫੂਲ’

ਅੰਮ੍ਰਿਤਸਰ- ਤਿਓਹਾਰਾਂ ਦੇ ਮੌਸਮ ਵਿਚ ਜਿਥੇ ਲੋਕ ਬੋਨਸ ਦਾ ਇੰਤਜ਼ਾਰ ਕਰਦੇ ਹਨ, ਉਥੇ ਹੀ ਪੰਜਾਬ ਦੇ ਅੰਮ੍ਰਿਤਸਰ ਵਿਚ ਸਰਕਾਰੀ ਕਰਮਚਾਰੀਆਂ ਨਾਲ ਉਮੀਦ ਨਾਲੋਂ ਕੁਝ ਜ਼ਿਆਦਾ ਹੀ ਚੰਗਾ ਹੋ ਗਿਆ। ਉਨ੍ਹਾਂ ਦੀ ਖੁਸ਼ੀ ਦਾ ਉਸ ਵੇਲੇ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਨੂੰ ਅਕਤੂਬਰ ਮਹੀਨੇ ਦੀ ਸੈਲਰੀ ਦੋ ਵਾਰ ਮਿਲ ਗਈ ਹੈ। ਹਾਲਾਂਕਿ ਉਨ੍ਹਾਂ ਦੀ ਇਹ ਖੁਸ਼ੀ ਜ਼ਿਆਦਾ ਦੇਰ ਤਕ ਨਹੀਂ ਟਿਕੀ ਅਤੇ ਪਤਾ ਲੱਗਾ ਕਿ ਅਜਿਹਾ ਗਲਤੀ ਨਾਲ ਹੋਇਆ। ਕਰਮਚਾਰੀਆਂ ਨੂੰ ਪਹਿਲਾਂ ਤਾਂ ਲੱਗਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ ਪਰ ਉਨ੍ਹਾਂ ਦੀ ਖੁਸ਼ੀ ਉਦੋਂ ਰਫੂਚੱਕਰ ਹੋ ਗਈ ਜਦੋਂ ਉਨ੍ਹਾਂ ਨੂੰ ਦੱਸਿਆ ਕਿ ਗਲਤੀ ਨਾਲ ਉਨ੍ਹਾਂ ਦੇ ਖਾਤਿਆਂ ਵਿਚ ਵਾਧੂ ਰਕਮ ਚਲੀ ਗਈ ਹੈ ਅਤੇ ਉਹ ਉਸ ਵਾਧੂ ਰਕਮ ਨੂੰ ਨਾ ਕਢਵਾਉਣ।

About Jatin Kamboj