Home » FEATURED NEWS » ਮੋਦੀ ਅਤੇ ਸ਼ਾਹ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ ਸੀਬੀਆਈ : ਡੀਜੀ ਵੰਜਾਰਾ
dc

ਮੋਦੀ ਅਤੇ ਸ਼ਾਹ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ ਸੀਬੀਆਈ : ਡੀਜੀ ਵੰਜਾਰਾ

ਅਹਿਮਦਾਬਾਦ : ਗੁਜਰਾਤ ਦੇ ਸਾਬਕਾ ਪੁਲਿਸ ਮੁਖੀ ਡੀਜੀ ਵੰਜਾਰਾ ਨੇ ਇਕ ਵਿਸ਼ੇਸ਼ ਅਦਾਲਤ ਵਿਚ ਕਿਹਾ ਕਿ ਇਸ਼ਰਤ ਜਹਾਂ ਮੁਠਭੇੜ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਦੇ ਤਤਕਾਲੀਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ। ਸੀਬੀਆਈ ਅਦਾਲਤ ਵਿਚ ਦਾਖ਼ਲ ਇਕ ਰਿਹਾਈ ਅਰਜ਼ੀ ਵਿਚ ਵੰਜਾਰਾ ਦੇ ਵਕੀਲ ਵੀ.ਡੀ. ਗੱਜਰ ਨੇ ਜੱਜ ਜੇ ਕੇ ਪਾਂਡਿਆ ਦੇ ਸਾਹਮਣੇ ਦਾਅਵਾ ਕੀਤਾ ਕਿ ਸੀਬੀਆਈ ਮੋਦੀ ਅਤੇ ਸ਼ਾਹ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ ਪਰ ਕਿਸਮਤ ਨਾਲ ਅਜਿਹਾ ਨਹੀਂ ਹੋਇਆ। ਨਰਿੰਦਰ ਮੋਦੀ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਗ੍ਰਹਿ ਰਾਜ ਮੰਤਰੀ ਰਹਿੰਦੇ ਅਦਾਲਤ ਦੇ ਆਦੇਸ਼ ‘ਤੇ ਅਪਣੇ ਹੀ ਸੂਬੇ ਤੋਂ ਚਾਰ ਸਾਲ ਲਈ ਬਾਹਰ ਕੱਢੇ ਗਏ ਅਮਿਤ ਸ਼ਾਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਹਨ। ਇਸ ਮਾਮਲੇ ਵਿਚ ਜ਼ਮਾਨਤ ਹਾਸਲ ਕਰ ਚੁੱਕੇ ਵੰਜਾਰਾ ਨੇ ਇਸ ਤੋਂ ਪਹਿਲਾਂ ਇਸੇ ਅਦਾਲਤ ਵਿਚ ਬਿਆਨ ਦਿਤਾ ਸੀ ਕਿ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਉਹ ਜਾਂਓ ਅਧਿਕਾਰੀ ਤੋਂ ਗੁਪਤ ਰੂਪ ਨਾਲ ਇਸ ਮਾਮਲੇ ਸਬੰਧੀ ਪੁੱਛਦੇ ਸਨ। ਸੀਬੀਆਈ ਨੇ ਸ਼ਾਹ ਨੂੰ 2014 ਵਿਚ ਲੋੜੀਂਦੇ ਸਬੂਤ ਦੀ ਘਾਟ ਵਿਚ ਦੋਸ਼ ਮੁਕਤ ਐਲਾਨ ਕਰ ਦਿਤਾ ਸੀ। ਜੂਨ 2004 ਵਿਚ ਮੁੰਬਈ ਨਿਵਾਸੀ ਇਸ਼ਰਤ ਜਹਾਂ (19), ਉਸ ਦਾ ਦੋਸਤ ਜਾਵੇਦ ਉਰਫ਼ ਪ੍ਰਾਣੇਸ਼ ਅਤੇ ਪਾਕਿਸਤਾਨੀ ਮੂਲ ਦੇ ਜੀਸ਼ਾਨ ਜੌਹਰ ਅਤੇ ਅਤੇ ਅਮਜ਼ਦ ਅਲੀ ਰਾਣਾ ਨੂੰ ਸਾਬਕਾ ਆਈਜੀ ਵੰਜਾਰਾ ਦੀ ਟੀਮ ਨੇ ਅਹਿਮਦਾਬਾਦ ਦੇ ਬਾਹਰੀ ਖੇਤਰ ਵਿਚ ਮਾਰ ਗਿਰਾਇਆ ਸੀ।

About Jatin Kamboj