Home » FEATURED NEWS » ਮੋਦੀ ਦੀ ਕਹਾਣੀ ਸੁਣਾਉਂਦੀ ਹੈ ਭਾਰਤ ਦੀ ਤਰੱਕੀ ਦੀ ਦਾਸਤਾਨ-ਓਬਾਮਾ
Rssww

ਮੋਦੀ ਦੀ ਕਹਾਣੀ ਸੁਣਾਉਂਦੀ ਹੈ ਭਾਰਤ ਦੀ ਤਰੱਕੀ ਦੀ ਦਾਸਤਾਨ-ਓਬਾਮਾ

ਨਿਊਯਾਰਕ, 16 ਅਪ੍ਰੈਲ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਾਈਮ ਰਸਾਲੇ ਲਈ ਲਿਖੇ ਇਕ ਲੇਖ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮ ਕੇ ਸ਼ਲਾਗਾ ਕੀਤੀ ਹੈ। ਓਬਾਮਾ ਨੇ ਮੋਦੀ ਨੂੰ ਵੱਡਾ ਸੁਧਾਰਕ ਦੱਸਦੇ ਹੋਏ ਉਨਾਂ ਦੇ ਜੀਵਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਇਸ ਲਈ ਅਮਰੀਕੀ ਰਾਸ਼ਟਰਪਤੀ ਨੂੰ ਧੰਨਵਾਦ ਕਿਹਾ ਹੈ। ਓਬਾਮਾ ਨੇ ਲਿਖਿਆ ਹੈ ਕਿ ਮੋਦੀ ਜਦੋਂ ਛੋਟੇ ਸਨ ਤਾਂ ਉਨਾਂ ਨੇ ਚਾਹ ਵੇਚਣ ਵਿਚ ਆਪਣੇ ਪਿਤਾ ਦੀ ਮਦਦ ਕਰਕੇ ਪਰਿਵਾਰ ਨੂੰ ਸਹਾਰਾ ਦਿੱਤਾ। ਅੱਜ ਉਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੁਖੀ ਹਨ। ਗਰੀਬੀ ਦੇ ਦਿਨਾਂ ਤੋਂ ਪ੍ਰਧਾਨ ਮੰਤਰੀ ਬਣਨ ਤੱਕ ਦਾ ਉਨਾਂ ਦਾ ਜੀਵਨ ਭਾਰਤ ਦੀ ਤਰੱਕੀ ਦੀ ਸਮਰੱਥਾ ਨੂੰ ਬਿਆਨ ਕਰਦਾ ਹੈ। ਲੇਖ ਵਿਚ ਜ਼ਿਕਰ ਹੈ ਕਿ ਹੋਰਨਾਂ ਭਾਰਤੀ ਸਾਥੀਆਂ ਦੀ ਮਦਦ ਨਾਲ ਮੋਦੀ ਨੇ ਗਰੀਬੀ ਘਟਾਉਣ, ਸਿੱਖਿਆ ਦੇ ਖੇਤਰ ਵਿਚ ਸੁਧਾਰ, ਮਹਿਲਾ ਸ਼ਕਤੀਕਰਨ ਵਰਗੇ ਮੁੱਦਿਆਂ ਉੱਤੇ ਆਪਣਾ ਨਜ਼ਰੀਆ ਸਪੱਸ਼ਟ ਕੀਤਾ ਹੈ। ਉਨਾਂ ਨੇ ਆਰਥਿਕ ਸਮਰੱਥਾ ਦੀ ਪਛਾਣ ਕਰਕੇ ਉਸ ਨੂੰ ਨਿਖਾਰਿਆ ਹੈ। ਮੋਦੀ ਤੋਂ ਇਲਾਵਾ ਆਈ ਸੀ ਆਈ ਸੀ ਚੀਫ ਚੰਦਾਕੋਚਰ ਅਤੇ ਵਿਕਰਮ ਪਟੇਲ ਨੂੰ ਵੀ ਇਸ ਸਾਲ ਸੂਚੀ ਵਿਚ ਥਾਂ ਮਿਲੀ ਹੈ।

About Jatin Kamboj