Home » FEATURED NEWS » ਮੌਲਵੀ ਨਾ ਹੋਣ ਕਾਰਨ ਅਮਰੀਕਾ ‘ਚ ਰੋਕੀ ਗਈ ਫਾਂਸੀ ਦੀ ਸਜ਼ਾ
ss

ਮੌਲਵੀ ਨਾ ਹੋਣ ਕਾਰਨ ਅਮਰੀਕਾ ‘ਚ ਰੋਕੀ ਗਈ ਫਾਂਸੀ ਦੀ ਸਜ਼ਾ

ਵਾਸ਼ਿੰਗਟਨ : ਅਮਰੀਕਾ ਵਿਚ ਮੌਤ ਦੀ ਸਜ਼ਾ ਪਾ ਚੁੱਕੇ ਇੱਕ ਮੁਸਲਿਮ ਨੌਜਵਾਨ ਨੂੰ ਫਾਂਸੀ ‘ਤੇ ਲਟਕਾਉਣ ਤੋਂ ਠੀਕ ਪਹਿਲਾਂ ਉਸ ਦੀ ਸਜ਼ਾ ਸਿਰਫ ਇਸ ਲਈ ਰੋਕ ਦਿੱਤੀ ਗਈ ਕਿਉਂਕਿ ਉਸ ਨੂੰ ਮੌਤ ਦੇ ਚੈਂਬਰ ਤੱਕ ਲੈ ਜਾਣ ਦੇ ਲਈ ਮੌਲਵੀ ਦੀ ਵਿਵਸਥਾ ਕਰਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਮੌਤ ਦੀ ਸਜ਼ਾ ‘ਤੇ ਰੋਕ ਲਗਾਉਣ ਵਾਲੀ ਫੈਡਰਲ ਅਦਾਲਤ ਨੇ ਫ਼ੈਸਲਾ ਦਿੱਤਾ ਕਿ ਮੁਸਲਿਮ ਨੌਜਵਾਨ ਦੇ ਸੰਵਿਧਾਨਕ ਅਧਿਕਾਰਾਂ ਦਾ ਘਾਣ ਹੋਇਆ। ਅਟਲਾਂਟਾ ਸਥਿਤ ਫੈਡਰਲ ਅਪੀਲੀ ਅਦਾਲਤ ਨੇ 42 ਸਾਲਾ ਡੋਮੀਨਿਕ ਰੇਅ ਦੀ ਮੌਤ ਦੀ ਸਜ਼ਾ ‘ਤੇ ਬੁਧਵਾਰ ਨੂੰ ਇਹ ਰੋਕ ਲਗਾਈ। ਰੇਅ ਨੂੰ 1995 ਵਿਚ 15 ਸਾਲਾ ਲੜਕੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਲਈ ਸਜ਼ਾ ਦਿੱਤੀ ਜਾਣੀ ਸੀ। ਰੇਅ ਨੇ ਜੇਲ੍ਹ ਵਿਚ ਰਹਿਣ ਦੌਰਾਨ ਧਰਮ ਤਬਦੀਲ ਕਰ ਲਿਆ ਸੀ। ਜੱਜ ਨੇ ਕਿਹਾ, ਸੂਬੇ ਨੇ ਈਸਾਈ ਕੈਦੀਆਂ ਦੀ ਜ਼ਰੂਰਤਾਂ ਦਾ ਪ੍ਰਬੰਧ ਕਰਨ ਦੇ ਲਈ ਸਜ਼ਾ ਦੇਣ ਵਾਲੇ ਕਮਰੇ ਵਿਚ ਇੱਕ ਈਸਾਈ ਪਾਦਰੀ ਦੀ ਵਿਵਸਥਾ ਕੀਤੀ ਹੈ, ਪਰ ਇਹੀ ਲਾਭ ਮੁਸਲਮਾਨ ਜਾਂ ਗੈਰ ਈਸਾਈਆਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

About Jatin Kamboj