Home » FEATURED NEWS » ਮੱਛਰਾਂ ਕਾਰਨ ਪਰੇਸ਼ਾਨ ਹੋਏ 3 ਯਾਤਰੀਆਂ ਨੂੰ ਇੰਡੀਗੋ ਏਅਰਲਾਈਨਜ਼ ਦੇਵੇਗੀ 1.20 ਲੱਖ ਦਾ ਮੁਆਵਜ਼ਾ
av

ਮੱਛਰਾਂ ਕਾਰਨ ਪਰੇਸ਼ਾਨ ਹੋਏ 3 ਯਾਤਰੀਆਂ ਨੂੰ ਇੰਡੀਗੋ ਏਅਰਲਾਈਨਜ਼ ਦੇਵੇਗੀ 1.20 ਲੱਖ ਦਾ ਮੁਆਵਜ਼ਾ

ਅੰਮ੍ਰਿਤਸਰ : ਫਲਾਈਟ ‘ਚ ਮੱਛਰਾਂ ਕਾਰਨ ਪਰੇਸ਼ਾਨ ਹੋਏ ਤਿੰਨ ਯਾਤਰੀਆਂ ਨੂੰ ਇੰਡੀਗੋ ਏਅਰਲਾਈਨਜ਼ ਕੁੱਲ 1.20 ਲੱਖ ਦਾ ਮੁਆਵਜ਼ਾ ਦੇਵੇਗੀ। ਇਸ ਦੇ ਨਾਲ ਹੀ 15 ਹਜ਼ਾਰ ਰੁਪਏ ਕੋਰਟ ‘ਚ ਵੀ ਜਮ੍ਹਾ ਕਰਵਾਏਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਟਕੇਟ ਦੀਪਇੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਉਪਦੀਪ ਸਿੰਘ ਤੇ ਸੁਖਨਦੀਪ ਸਿੰਘ ਨਾਲ 12 ਅਪ੍ਰੈਲ ਨੂੰ ਇੰਡੀਗੋ ਏਅਰਲਾਈਨਜ਼ ‘ਚ ਦਿੱਲੀ ਗਏ ਸਨ। ਤਿੰਨਾਂ ਦੀਆਂ ਸੀਟਾਂ ਪਿੱਛੇ ਸਨ, ਜਿਥੇ ਕਾਫੀ ਮੱਛਰ ਸੀ। ਉਨ੍ਹਾਂ ਨੇ ਇਸ ਸਬੰਧੀ ਏਅਰ ਹੋਸਟਸ ਨੂੰ ਸ਼ਿਕਾਇਤ ਕੀਤੀ ਪਰ ਉਸ ਨੇ ਗੰਭੀਰਤਾ ਨਾਲ ਨਹੀਂ ਲਿਆ। ਅੰਮ੍ਰਿਤਸਰ ਵਾਪਸ ਪਹੁੰਚ ਕੇ ਉਨ੍ਹਾਂ ਨੇ ਕੰਪਨੀ ਦੇ ਅਫਸਰਾਂ ਨੂੰ ਸ਼ਿਕਾਇਤ ਕੀਤੀ ਪਰ ਉਨ੍ਹਾਂ ਨੇ ਵੀ ਕੋਈ ਗੰਭੀਰਤਾ ਨਹੀਂ ਦਿਖਾਈ। ਇਸ ਤੋਂ ਬਾਅਦ ਉਹ ਮਾਮਲੇ ਨੂੰ ਕੰਜ਼ਿਊਮਰ ਕੋਰਟ ਲੈ ਗਏ। ਇਸ ‘ਤੇ ਪ੍ਰਿਜ਼ਾਈਡਿੰਗ ਮੈਂਬਰ ਅਨੂਪ ਸ਼ਰਮਾ ਤੇ ਰਚਨਾ ਅਰੋੜਾ ਨੇ ਕੰਪਨੀ ਦੀ ਸੇਵਾਵਾਂ ‘ਚ ਕਮੀ ਮਹਿਸੂਸ ਕਰਦੇ ਹੋਏ ਤਿੰਨਾਂ ਯਾਤਰੀਆਂ ਨੂੰ 30-30 ਹਜ਼ਾਰ ਮੁਆਵਜ਼ਾ, 10-10 ਹਜ਼ਾਰ ਕੇਸ ਦਾ ਖਰਚ ਤੇ 5-5 ਹਜ਼ਾਰ ਰੁਪਏ ਲੀਗਲ ਏਡ ਲਈ ਕੋਰਟ ‘ਚ ਜਮ੍ਹਾ ਕਰਵਾਉਣ ਦਾ ਆਦੇਸ਼ ਦਿੱਤਾ ਹੈ।

About Jatin Kamboj