Home » News » SPORTS NEWS » ਯੁਵਰਾਜ ਨੇ ਵਾਪਸੀ ਦੇ ਦਿੱਤੇ ਸੰਕੇਤ, ਕਿਹਾ-ਇਹ ਨਾ ਕਹੋ ਮੈਂ ਕੁਝ ਕਰ ਨਹੀਂ ਸਕਦਾ
ddf

ਯੁਵਰਾਜ ਨੇ ਵਾਪਸੀ ਦੇ ਦਿੱਤੇ ਸੰਕੇਤ, ਕਿਹਾ-ਇਹ ਨਾ ਕਹੋ ਮੈਂ ਕੁਝ ਕਰ ਨਹੀਂ ਸਕਦਾ

ਨਵੀਂ ਦਿੱਲੀ : ਭਾਰਤੀ ਟੀਮ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਕਈ ਵਾਰ ਟੀਮ ਨੂੰ ਮੁਸ਼ਕਲ ਹਾਲਾਤਾਂ ਵਿਚ ਜਿੱਤ ਦਿਵਾਈ ਹੈ। ਜੇਕਰ ਅਸੀਂ ਇਹ ਕਹੀਏ ਕਿ 2011 ਦਾ ਵਿਸ਼ਵ ਕੱਪ ਜਿਤਾਉਣ ਵਿਚ ਯੁਵਰਾਜ ਦੀ ਭੂਮਿਕਾ ਸਭ ਤੋਂ ਵੱਧ ਸੀ ਤਾਂ ਇਹ ਗਲਤ ਨਹੀਂ ਹੋਵੇਗਾ। ਯੁਵਰਾਜ ਨੇ ਵਿਸ਼ਵ ਕੱਪ 2011 ਵਿਚ ਕੁਲ 352 ਦੌੜਾਂ ਬਣਾਈਆਂ ਜਿਸ ਵਿਚ ਉਹ 4 ਵਾਰ ਮੈਨ ਆਫ ਦਾ ਮੈਚ ਵੀ ਰਹੇ। ਇਸ ਤੋਂ ਇਲਾਵਾ ਯੁਵੀ ਨੇ ਗੇਂਦਬਾਜ਼ੀ ਵਿਚ ਜ਼ੋਰ ਦਿਖਾਉਂਦੇ ਹੋਏ 15 ਵਿਕਟਾਂ ਵੀ ਹਾਸਲ ਕੀਤੀਆਂ ਪਰ ਪਿਛਲੇ ਕੁਝ ਸਮੇਂ ਤੋਂ ਯੁਵਰਾਜ ਆਪਣੀ ਬੁਰੀ ਫਾਰਮ ਨਾਲ ਜੂਝ ਰਹੇ ਹਨ। ਜਿਸ ਦੇ ਚਲੇ ਉਸ ਨੂੰ ਕਈ ਵਾਰ ਟੀਮ ਤੋਂ ਅੰਦਰ-ਬਾਹਰ ਹੋਣਾ ਪਿਆ। ਦਰਅਸਲ ਯੁਵਰਾਜ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਅਪਲੋਡ ਕੀਤਾ ਜਿਸ ਵਿਚ ਉਹ ਪਸੀਨਾ ਵਹ੍ਹਾਉਂਦੇ ਦਿਸ ਰਹੇ ਹਨ। ਯੁਵਰਾਜ ਨੇ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਕਿ ਕੁਝ ਨਵਾਂ ਸਿੱਖਣ ਅਤੇ ਨਵਾਂ ਕਰਨ ਲਈ ਕਦੇ ਦੇਰ ਨਹੀਂ ਹੁੰਦੀ ਅਤੇ ਮੈਨੂੰ ਇਹ ਨਾ ਕਹੋ ਕਿ ਮੈਂ ਕੁਝ ਨਹੀਂ ਕਰ ਸਕਦਾ। ਇਕ ਨਵੇਂ ਮੌਸਮ ਦੀ ਸ਼ੁਰੂਆਤ ਲਈ ਮੈਂ ਤਿਆਰ ਹਾਂ। ਹਮੇਸ਼ਾ ਯਾਦ ਰੱਖੋ ਕਿ ਕੁਝ ਸਿੱਖਣ ਅਤੇ ਕੁਝ ਹਾਸਲ ਕਰਨ ਲਈ ਕਦੇ ਦੇਰ ਨਹੀਂ ਹੁੰਦੀ। ਯੁਵਰਾਜ ਦੀ ਇਸ ਮਹਿਨਤ ਤੋਂ ਸਾਫ ਦਿਸ ਰਿਹਾ ਹੈ ਕਿ ਉਹ ਵਾਪਸੀ ਲਈ ਬੇਕਰਾਰ ਹਨ। ਯੁਵਰਾਜ ਪਹਿਲਾਂ ਹੀ ਦਸ ਚੁੱਕੇ ਹਨ ਕਿ ਉਹ 2019 ਵਿਸ਼ਵ ਕੱਪ ਤੋਂ ਪਹਿਲਾਂ ਕ੍ਰਿਕਟ ਤੋਂ ਸੰਨਿਆਸ ਨਹੀਂ ਲੈਣਗੇ। ਇਸ ਲਈ ਯੁਵੀ 19 ਸਤੰਬਰ ਤੋਂ 20 ਅਕਤੂਬਰ ਤੱਕ ਵਿਜੇ ਹਜ਼ਾਰੇ ਟਰਾਫੀ, ਦੇਵਧਰ ਟਰਾਫੀ ਅਤੇ 1 ਨਵੰਬਰ ਤੋਂ ਸ਼ੁਰੂ ਹੋ ਰਹੀ ਰਣਜੀ ਟਰਾਫੀ ਵਿਚ ਖੇਡ ਕੇ ਆਪਣੀ ਫਾਰਮ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ।

About Jatin Kamboj