Home » COMMUNITY » ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਲੈ ਰੱਖੀ ਅਪਣੀ ਸਪੱਸ਼ਟ ਰਾਏ
se

ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਲੈ ਰੱਖੀ ਅਪਣੀ ਸਪੱਸ਼ਟ ਰਾਏ

ਚੰਡੀਗੜ੍ਹ: ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਪਿਛਲੇ ਕੁੱਝ ਦਿਨ ਪਹਿਲਾਂ ਇੱਕ ਦੀਵਾਨ ਦੌਰਾਨ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਮਾਈ ਭਾਗੋ ਲਈ ਕੁੱਝ ਅਪਸ਼ਬਦ ਵਰਤੇ ਸਨ। ਇਸੇ ਦੀਵਾਨ ਦੌਰਾਨ ਉਨ੍ਹਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਦਾ ਹਵਾਲਾ ਦਿੰਦਿਆਂ ਮਾਈ ਭਾਗੋ ਲਈ ਅਪਸ਼ਬਦਾਂ ਦੀ ਵਰਤੋਂ ਕੀਤੀ ਸੀ। ਜਿਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਕਾਫ਼ੀ ਠੇਸ ਪਹੁੰਚੀ ਹੈ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਲੈ ਕੇ ਅਪਣੀ ਸਪੱਸ਼ਟ ਰਾਏ ਰੱਖੀ ਹੈ।ਸੀਨੀਅਰ ਪੱਤਰਕਾਰ ਨੀਲ ਭਲਿੰਦਰ ਸਿੰਘ ਦੀ ਇਕ ਖ਼ਾਸ ਇੰਟਰਵਿਊ ਦੌਰਾਨ ਇਸ ਮਾਮਲੇ ਨੂੰ ਲੈ ਕੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ, ਆਓ ਤੁਹਾਨੂੰ ਵੀ ਜਾਣੂ ਕਰਾਉਂਦੇ ਹਾਂ। ਭਾਈ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਜਿਹੜੇ ਵਿਅਕਤੀ ਅਕਾਲ ਤਖ਼ਤ ਸਾਹਿਬ ਮੇਰੀ ਸ਼ਿਕਾਇਤ ਲੈ ਕੇ ਗਏ ਹਨ, ਉਹ ਅੱਜ ਦਾ ਹੀ ਨਹੀਂ ਉਹ ਪਿਛਲੇ ਪੰਜ ਸਾਲਾਂ ਤੋਂ ਮੇਰੇ ਉਤੇ ਇਲਜ਼ਾਮ ਲਗਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਗੱਲ ਦਿਮਾਗ ਦੀ ਕਰਦਾ ਜਾਂ ਪ੍ਰੈਕਟੀਕਲ ਕਰਦਾ ਜਿਸਨੂੰ ਅਸੀਂ ਤੁਸੀਂ ਸਾਰੇ ਜਣੇ ਉਸ ਗੱਲ ਨੂੰ ਆਪਣੇ ਜਿੰਦਗੀ ਵਿਚ ਅਪਣਾ ਸਕੀਏ ਜਾਂ ਲਾਗੂ ਕਰ ਸਕੀਏ। ਉਨ੍ਹਾਂ ਕਿਹਾ ਕਿ ਜਿਵੇਂ ਕੋਈ ਵਿਅਕਤੀ ਨਸ਼ਾ ਤਸਕਰ ਬਣ ਜਾਂਦਾ ਹੈ ਤਾਂ ਉਸਨੂੰ ਉਸਦੇ ਪੁਰਾਣੇ ਨਾਲ ਦੇ ਤਸਕਰ ਬਾਹਰ ਨਹੀਂ ਨਿਕਲਣ ਦਿੰਦੇ ਉਸ ਤਰ੍ਹਾਂ ਹੀ ਸਾਡੇ ਵੀ ਇੱਕ ਗੈਂਗ ਵਾਗੂੰ ਮਾਫ਼ੀਆ ਹੈ, ਸਾਧਵਾਦ। ਜਦੋਂ ਤੁਸੀਂ ਉਸਦੇ ਵਿਚੋਂ ਨਿਕਲ ਕੇ ਦੁਨੀਆਂ ਵਿਚ ਸੱਚ ਦਾ ਪ੍ਰਚਾਰ ਕਰਦੇ ਹੋ ਤਾਂ ਉਸ ਸਮੇਂ ਵਿਰੋਧੀ ਵਿਰੁਧ ਕਰਨਾ ਸ਼ੁਰੂ ਕਰ ਦਿੰਦੇ ਹਨ, ਕਦੇ ਇਨ੍ਹਾਂ ਨੇ ਮੇਰੇ ‘ਤੇ ਹਮਲਾ ਕੀਤਾ, ਕਦੇ ਮੇਰੇ ਚਰਿੱਤਰ ‘ਤੇ ਦੋਸ਼ ਲਗਾ ਕੇ ਮੈਨੂੰ ਬਦਨਾਮ ਕੀਤੈ, ਕਦੇ ਇਨ੍ਹਾਂ ਨੇ ਮੇਰੀਆਂ ਸਾਰੀਆਂ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੈ। ਉਨ੍ਹਾਂ ਕਿਹਾ ਕਿ ਸੂਰਜ ਪ੍ਰਕਾਸ਼ ਗ੍ਰੰਥ ਜਿਥੋਂ ਚਾਹੋ ਤੁਹਾਨੂੰ ਮਿਲ ਜਾਵੇਗਾ ਤੇ ਅਜੀਤ ਸਿੰਘ ਔਲਖ ਦਾ ਕੀਤਾ ਹੋਇਆ ਟੀਕਾ ਹੈ। ਉਸ ਵਿਚ ਇਕ ਗੱਲ ਨੀ ਹੈ, ਉਸ ਵਿਚ ਬਹੁਤ ਸਾਰੀਆਂ ਗੱਲਾਂ ਹਨ ਕਿ ਗੁਰੂ ਗੋਬਿੰਦ ਸਿੰਘ ਅਫ਼ੀਮ ਖਾਂਦੇ ਸੀ, ਗੁਰੂ ਸਾਹਿਬ ਨਸ਼ੇੜੀ ਸੀ, ਗੁਰੂ ਸਾਹਿਬ ਨੇ ਕਿਹਾ ਕਿ ਮੈਂ ਕੋਈ ਸੌਫ਼ੀ ਤੇ ਕੋਈ ਸੂਮ ਆਪਣੇ ਪੰਥ ਵਿਚ ਨਹੀਂ ਰੱਖਣਾ। ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸੂਰਜ ਪ੍ਰਕਾਸ਼ ਵਿਚ ਲਿਖਿਆ ਕਿ ਗੁਰੂ ਸਾਹਿਬ ਅਖੀਰ ਤੱਕ ਵੀ ਅਫ਼ੀਮ ਮੰਗਦੇ ਹਨ ਇਸ ਤਰ੍ਹਾਂ ਸੈਂਕੜੇ ਹੀ ਗੱਲ ਇਸ ਗ੍ਰੰਥ ਵਿਚ ਲਿਖੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਗੱਲ ਕੀਤੀ ਹੈ ਜੋ ਕਿ ਸਪੱਸ਼ਟ ਹੈ, ਸਿੱਧੂ ਮੂਸੇਵਾਲੇ ਨੇ ਗੀਤ ਗਾਇਆ, ਉਸਦਾ ਰੌਲਾ ਪਿਆ। ਉਨ੍ਹਾਂ ਕਿਹਾ ਕਿ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇਕ ਵਿਅਕਤੀ ਸਿੱਖ ਨਹੀਂ ਹੈ, ਗੀਤ ਦਾ ਰੌਲ ਪਿਆ ਉਸਨੇ ਹੱਥ ਜੋੜ ਕੇ ਮੁਆਫ਼ੀ ਮੰਗ ਲਈ। ਉਨ੍ਹਾਂ ਕਿਹਾ ਮੈਂ ਜੋ ਬਿਆਨ ਘਨੌਰ ਦੇ ਦਿਵਾਨ ਵਿੱਚ ਦਿੱਤਾ ਹੈ ਕਿ ਭਾਈ ਇਸ ਮੂਸੇਵਾਲੇ ਨੇ ਤਾਂ ਮੁਆਫ਼ੀ ਮੰਗ ਲਈ, ਪਰ ਜਿਹੜੇ ਸਾਡੇ ਪ੍ਰਚਾਰਕ ਹਨ ਜਿਹੜੇ ਸੂਰਜ ਪ੍ਰਕਾਸ਼ ਗ੍ਰੰਥ ਉਤੇ ਰੁਮਾਲਾ ਪਾ ਕੇ ਉਥੇ ਬੈਠੇ ਹਨ। ਲੋਕ ਉਸ ਸਾਹਮਣੇ ਹੱਥ ਜੋੜ ਕੇ ਮੱਥਾ ਟੇਕਦੇ ਨੇ, ਢੱਡਰੀਆਂ ਵਾਲੇ ਨੇ ਕਿਹਾ ਕਿ ਲੋਕਾਂ ਨੂੰ ਕੀ ਪਤਾ ਕਿ ਇਸ ਗ੍ਰੰਥ ਵਿਚ ਐਨਾ ਗਲਤ ਗੁਰੂ ਸਾਹਿਬਾਨ ਬਾਰੇ ਲਿਖਿਆ, ਮੈਂ ਇਕੱਲੀ ਮਾਈ ਭਾਗੋ ਦਾ ਜ਼ਿਕਰ ਨਹੀਂ ਕੀਤਾ।

About Jatin Kamboj