ENTERTAINMENT FEATURED NEWS News

ਰਣਵੀਰ-ਦੀਪਿਕਾ ਵਿਆਹ ਦੇ ਬੰਧਨ ‘ਚ ਬੱਝੇ

ਮੁੰਬਈ -ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਦੋਵਾਂ ਨੇ ਕੱਲ ਯਾਨੀ 14 ਨਵੰਬਰ ਨੂੰ ਕੋਂਕਣੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਤੇ ਅੱਜ ਯਾਨੀ 15 ਨਵੰਬਰ ਨੂੰ ਸਿੰਧੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਹੈ। ਰਣਵੀਰ-ਦੀਪਿਕਾ ਦੇ ਵਿਆਹ ਦੀ ਪਹਿਲੀ ਤਸਵੀਰ ਦੀ ਉਨ੍ਹਾਂ ਦੇ ਫੈਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਜਿਹੜੀ ਹੁਣ ਪੂਰੀ ਹੋ ਚੁੱਕੀ ਹੈ। ਵਿਆਹ ਤੋਂ ਬਾਅਦ ਇਹ ਕੱਪਲ 18 ਨਵੰਬਰ ਨੂੰ ਭਾਰਤ ਵਾਪਸ ਆਵੇਗਾ। ਦੋਵਾਂ ਨੇ ਵਿਆਹ ਤੋਂ ਬਾਅਦ ਇੰਡਸਟਰੀ ਤੇ ਫੈਮਿਲੀ ਫਰੈਂਡਸ ਲਈ ਦੋ ਰਿਸੈਪਸ਼ਨ ਪਾਰਟੀਜ਼ ਰੱਖੀਆਂ ਹਨ। ਪਹਿਲੀ ਰਿਸੈਪਸ਼ਨ ਪਾਰਟੀ 21 ਨਵੰਬਰ ਨੂੰ ਦੀਪਿਕਾ ਦੇ ਹੋਮਟਾਊਨ ਬੰਗਲੌਰ ‘ਚ ਹੋਵੇਗੀ, ਜਦਕਿ ਦੂਜੀ 28 ਨਵੰਬਰ ਨੂੰ ਮੁੰਬਈ ਦੇ ਹੋਟਲ ਗਰੈਂਡ ਹਯਾਤ ‘ਚ ਹੋਵੇਗੀ।