PUNJAB NEWS

ਰਿਸ਼ਤੇ ‘ਤੇ ਜਾਪਣ ਲੱਗੇਗਾ ਕਲੰਕ

ਤਰਨਤਾਰਨ : ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਬਾਕੀਪੁਰ ਵਿਖੇ ਉਸ ਸਮੇਂ ਖ਼ੌਫ਼ ਦਾ ਮਾਹੌਲ ਫੈਲ ਗਿਆ ਜਦੋਂ ਜ਼ਮੀਨ ਦੇ ਟੁਕੜੇ ਲਈ ਭਰਾ ਨੇ ਹੀ ਭਰਾ ਨੂੰ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਬਲਦੇਵ ਸਿੰਘ ਦੀ ਹੱਤਿਆ ਦੇ ਵਿੱਚ ਮ੍ਰਿਤਕ ਦਾ ਪਿਓ ,ਭਰਾ ,ਭਤੀਜੇ ਅਤੇ ਮਾਂ ਵੀ ਸ਼ਾਮਿਲ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਬਲਦੇਵ ਸਿੰਘ ਦੀ ਘਰ ਵਾਲੀ ਪਲਵਿੰਦਰ ਕੌਰ ਨੇ ਦੱਸਿਆ ਕਿ ਜ਼ਮੀਨ ਦੀ ਵੰਡ ਨੂੰ ਲੈ ਕੇ ਬਲਦੇਵ ਸਿੰਘ ਦਾ ਵਿਵਾਦ ਉਸ ਦੇ ਭਰਾ ਸੁਖਦੇਵ ਸਿੰਘ ਨਾਲ ਚੱਲ ਰਿਹਾ ਸੀ ਅਤੇ ਸੁਖਦੇਵ ਸਿੰਘ ਨੇ ਉਨ੍ਹਾਂ ਦੀ ਜ਼ਮੀਨ ਧੱਕੇ ਨਾਲ ਹੜੱਪ ਲਈ ਸੀ ਅਤੇ ਉਸ ਦਾ ਪਿਉ ਜਗਤਾਰ ਸਿੰਘ ਵੀ ਉਸ ਨਾਲ ਧੋਖਾ ਕਰ ਰਿਹਾ ਸੀ ਪਲਵਿੰਦਰ ਕੌਰ ਨੂੰ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਥਾਣਾ ਸਦਰ ਤਰਨਤਾਰਨ ਦਰਖ਼ਾਸਤ ਵੀ ਦਿੱਤੀ ਹੋਈ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਪੁਲਸ ਦੀ ਢਿੱਲੀ ਕਾਰਜ਼ੁਗਾਰੀ ਕਾਰਨ ਹੀ ਇਹ ਘਟਨਾ ਵਾਪਰ ਗਈ। ਮ੍ਰਿਤਕ ਬਲਦੇਵ ਸਿੰਘ ਦੀ ਘਰਵਾਲੀ ਪਲਵਿੰਦਰ ਕੌਰ ਨੇ ਦੱਸਿਆ ਕਿ ਅੱਜ ਉਹ ਸਾਰਾ ਪਰਿਵਾਰ ਘਰ ਵਿੱਚ ਸੀ ਅਤੇ ਸ਼ਾਮ ਕਰੀਬ ਚਾਰ ਵਜੇ ਬਲਦੇਵ ਸਿੰਘ ਦੇ ਭਰਾ ਸੁਖਦੇਵ ਸਿੰਘ ਉਸਦਾ ਪਿਉ ਜਗਤਾਰ ਸਿੰਘ, ਸੁਖਦੇਵ ਸਿੰਘ ਦੇ ਲੜਕੇ ਅਤੇ ਹੋਰ ਪੰਜ ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਆ ਕੇ ਉਨ੍ਹਾਂ ਦੀ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਲਦੇਵ ਸਿੰਘ ਨੂੰ ਕੁੱਟਮਾਰ ਕਰਕੇ ਉਸ ਨੂੰ ਧੂਹ ਕੇ ਘਰੋ ਬਾਹਰ ਲੈ ਗਏ ਅਤੇ ਬਾਹਰ ਲਿਜਾ ਕੇ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ।