Home » FEATURED NEWS » ਰੇਤ ਤੇ ਕੇਬਲ ਮਾਫੀਆ ਤੋਂ ਬਾਅਦ ਪੰਜਾਬ ਵਿਚ ਪੈਦਾ ਹੋਇਆ ਇਕ ਹੋਰ ਮਾਫੀਆ
ra

ਰੇਤ ਤੇ ਕੇਬਲ ਮਾਫੀਆ ਤੋਂ ਬਾਅਦ ਪੰਜਾਬ ਵਿਚ ਪੈਦਾ ਹੋਇਆ ਇਕ ਹੋਰ ਮਾਫੀਆ

ਅੰਮ੍ਰਿਤਸਰ : ਪੰਜਾਬ ‘ਚ ਰੇਤ ਮਾਫੀਆ ਅਤੇ ਕੇਬਲ ਮਾਫੀਆ ਅਜੇ ਖਤਮ ਨਹੀਂ ਹੋਇਆ ਕਿ ਇਕ ਹੋਰ ਮਾਫੀਆ ਨੇ ਸਿਰ ਚੁੱਕ ਲਿਆ ਹੈ ਅਤੇ ਉਹ ਹੈ ਪਾਰਕਿੰਗ ਮਾਫੀਆ। ਮਾਮਲਾ ਅੰਮ੍ਰਿਤਸਰ ਹੈ, ਜਿੱਥੇ ਵੀਰਵਾਰ ਨੂੰ ਮੇਅਰ ਕਰਮਜੀਤ ਰਿੰਟੂ ਨੇ ਛਾਪੇਮਾਰੀ ਕਰਦੇ ਹੋਏ ਹੁਸੈਨਪੁਰਾ ਪੁੱਲ ਦੇ ਹੇਠਾਂ ਚੱਲ ਰਹੀ ਨਾਜਾਇਜ਼ ਪਾਰਕਿੰਗ ਦਾ ਭਾਂਡਾ ਭੰਨਿਆ। ਇਸ ਪਾਰਕਿੰਗ ‘ਚ 60 ਦੇ ਕਰੀਬ ਕਾਰਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਸਨ ਅਤੇ ਇਸ ਸਰਕਾਰੀ ਜਗ੍ਹਾ ਦੀ ਵਰਤੋਂ ਕਰਕੇ ਇਹ ਲੋਕ ਦੂਜਿਆਂ ਤੋਂ ਮੋਟੀ ਰਕਮ ਵਸੂਲਦੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਪਾਰਕਿੰਗ ਡਾ. ਤਲਵਾੜ ਅਤੇ ਕੇ. ਐੱਸ. ਮਾਨ ਨਾਮ ਦੇ ਵਿਅਕਤੀ ਚਲਾ ਰਿਹਾ ਹੈ। ਇਸ ਦੇ ਤਿੰਨ ਭਾਈਵਾਲ ਹਨ, ਜਿਨ੍ਹਾਂ ‘ਚੋਂ ਇਕ ਭਾਜਪਾ ਨੇਤਾ ਵੀ ਹੈ। ਮੇਅਰ ਰਿੰਟੂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਕਾਰਪੋਰੇਸ਼ਨ ਨੂੰ ਆਪਣੀ ਜਗੀਰ ਸਮਝ ਕੇ ਇਸਤੇਮਾਲ ਕੀਤਾ ਪਰ ਹੁਣ ਉਹ ਅਜਿਹਾ ਨਹੀਂ ਹੋਣ ਦੇਣਗੇ ਅਤੇ ਲੋਕਾਂ ਨੂੰ ਘੱਟ ਪੈਸੇ ‘ਤੇ ਸਰਕਾਰੀ ਪਾਰਕਿੰਗ ਮੁਹੱਈਆ ਕਰਵਾਉਣਗੇ।

About Jatin Kamboj