PUNJAB NEWS

ਲਵਲੀ ‘ਵਰਸਟੀ ਦੀ ਰੂਬੀਆ ਖੁਰਸ਼ੀਦ ਨੇ ਕੀਤੀ ਹਰਬਲ ਮੈਡੀਸਨ ਦੀ ਖੋਜ

ਜਲੰਧਰ : ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ (ਐਲ ਪੀ ਯੂ) ਦੇ ਸਕੂਲ ਆਫ ਫਾਰਮਾਸਿਊਟਿਕਲ ਸਾਇੰਸੇਜ ਦੀ ਪੀ ਐਚ ਡੀ ਸਕਾਲਰ ਰੂਬਿਆ ਖੁਰਸ਼ੀਦ ਨੇ ਅਮਰੀਕਾ ਵਿਚ ਆਪਣੀ ਪੇਟੇਂਟ ਹਰਬਲ ਦਵਾਈ 15 ਨੋਬੇਲ ਪੁਰਸਕਾਰ ਵਿਜੇਤਾਵਾਂ, 6000+ ਸਾਇੰਟਿਸਟਸ ਅਤੇ 600+ ਫਾਰਮੇਸੀ ਇੰਡਸਟਰੀ ਦੇ ਦਿੱਗਜ਼ਾਂ ਨਾਲ ਸਾਂਝਾ ਕੀਤੀ। ਇਹ ਮੌਕਾ ਸੀ ਟੇਕਸਾਸ, ਅਮਰੀਕਾ ਦੇ ਹੇਨਰੀ ਬੀ ਗੋਂਜਾਲੇਜ ਕੰਵੇਂਸ਼ਨ ਸੇਂਟਰ, ਵਿਚ ਆਜੋਜਿਤ ਫਾਰਮੇਸੀ ਸਮੇਲਨ ਏਏਪੀਐਸ (ਅਮੇਰਿਕਨ ਐਸੋਸੀਏਸ਼ਨ ਆਫ ਫਾਰਮਾਸਿਊਟਿਕਲ ਸਾਇੰਟਿਸਟਸ) ਫ਼ਾਰਮ ਸਾਈ 360 ਦਾ। ਰੁਬਿਆ ਦੀ ਮੇਡਿਸਿਨ, ਜੋ ਪੂਰੀ ਤਰ੍ਹਾਂ ਗੈਰ-ਸਿੰਥੇਟਿਕ ਹੈ ਅਤੇ ਜਿਸਦਾ ਕੋਈ ਸਾਇਡ-ਇਫੇਕਟ ਵੀ ਨਹੀਂ ਹੈ, ਦਾ ਟੀਚਾ ਖਤਰਨਾਕ ਸਮਝੀ ਜਾਉਂਦੀ ਡਾਇਬਿਟੀਜ਼ ਨੂੰ ਬਹੁਤ ਹੀ ਘੱਟ ਮਾਤਰਾ ਦੀ ਪੱਕੀ ਅਤੇ ਸਸਤੀ ਦਵਾਈ ਨਾਲ ਕਾਬੂ ਕਰਨਾ ਹੈ। ਛੇਤੀ ਹੀ ਮਨੁੱਖਤਾ ਦੇ ਫਾਇਦੇ ਲਈ ਇਸ ਪੇਟੇਂਟ ਹੋ ਚੁੱਕੀ ਦਵਾਈ ਦਾ ਵਪਾਰੀਕਰਣ ਵੀ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਰੁਬਿਆ ਚਾਹੁੰਦੀ ਹੈ ਕਿ ਸਾਰੇ ਚਿਕਿਤਸਾ ਫਾਮੂਲੇਸ਼ੰਸ ਨੂੰ ਬਹੁਤ ਹੀ ਕਿਫਾਇਤੀ ਪ੍ਰੋਡਕਟਸ ਵਿਚ ਵਿਕਸਿਤ ਕੀਤਾ ਜਾਵੇ ਤਾਂ ਕਿ ਉਨ੍ਹਾਂ ਦੀ ਵਰਤੋਂ ਆਸਾਨ ਅਤੇ ਸਸਤੇ ਤਰੀਕੇ ਨਾਲ ਕੀਤੀ ਜਾ ਸਕੇ। ਉਸਦੀ ਦਵਾਈ ਦੋ ਮਹੱਤਵਪੂਰਣ ਘਟਕਾ ਵਿਚ ਸੌਖ ਨਾਲ ਉਪਲੱਬਧ ਹੈ: ਹਲਦੀ ਅਤੇ ਫਰੈਂਡਲੀ ਬੈਕਟੀਰੀਆ (ਪ੍ਰੋ-ਬਾਇਓਟਿਕਸ)। ਇੱਛਤ ਉਤਪਾਦ ਪ੍ਰਾਪਤ ਕਰਣ ਲਈ, ਰੂਬਿਆ ਨੇ ਦੋਨਾਂ ਦੀ ਘੁਲਣਸ਼ੀਲਤਾ ਨੂੰ ਵਧਾਇਆ, ਇਨ੍ਹਾਂ ਤੋਂ ਇਮਲਸ਼ਨ ਬਣਾਇਆ ਗਿਆ, ਅਤੇ ਉਨ੍ਹਾਂ ਦੀ ਘੁਲਣਸ਼ੀਲਤਾ ਨਾਲ ਇਸਨੂੰ ਠੋਸ ਅਤੇ ਸਥਿਰ ਬਣਾਇਆ। ਇਨ੍ਹਾਂ ਪ੍ਰਕਰਿਆਵਾਂ ਲਈ, ਉਸਨੇ ਗੈਰ ਵਿਸ਼ੈਲੇ ਪਦਾਰਥ ਨੂੰ ਪਹਿਲ ਦਿਤੀ। ਰੁਬਿਆ ਦੇ ਪ੍ਰੋਡਕਟ ਤੋਂ ਪਹਿਲਾਂ, ਖੁਰਾਕ ਜੋ 500 ਮਿਲੀ ਗ੍ਰਾਮ ਹੋਇਆ ਕਰਦੀ ਸੀ, ਉਹ ਹੁਣ ਘੱਟ ਕੇ 5 ਮਿਲੀਗਰਾਮ ਹੋ ਗਈ ਹੈ।