Home » FEATURED NEWS » ਲਾਠੀਚਾਰਜ ਕਰਲੋ, ਚਾਹੇ ਗੋਲੀਆਂ ਚਲਾ ਲਓ ਅਸੀਂ ਡਟੇ ਰਹਾਂਗੇ: ਅਧਿਆਪਕ
ff

ਲਾਠੀਚਾਰਜ ਕਰਲੋ, ਚਾਹੇ ਗੋਲੀਆਂ ਚਲਾ ਲਓ ਅਸੀਂ ਡਟੇ ਰਹਾਂਗੇ: ਅਧਿਆਪਕ

ਪਟਿਆਲਾ —ਆਪਣੇ ਹੱਕਾਂ ਲਈ ਧਰਨੇ ‘ਤੇ ਬੈਠੇ ਅਧਿਆਪਕਾਂ ‘ਤੇ ਬੀਤੇ ਦਿਨੀਂ ਪੁਲਸ ਵਲੋਂ ਲਾਠੀਚਾਰਜ ਕੀਤਾ ਗਿਆ। ਦੱਸ ਦੇਈਏ ਕਿ ਤਨਖਾਹਾਂ ‘ਚ ਕਟੌਤੀ ਨੂੰ ਲੈ ਕੇ ਅਧਿਆਪਕਾਂ ਨੇ ਅਰੁਣਾ ਚੌਧਰੀ ਦੀ ਕੋਠੀ ਅੱਗੇ ਧਰਨਾ ਦਿੱਤਾ ਸੀ, ਜਿਸ ਦੌਰਾਨ ਪੁਲਸ ਨੇ ਉਨ੍ਹਾਂ ‘ਤੇ ਲਾਠੀਆਂ ਚਲਾਈਆਂ। ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਬੁਖਲਾਹਟ ‘ਚ ਇਹ ਸਭ ਕੁਝ ਕਰ ਰਹੀ ਹੈ ਤੇ ਉਹ ਸਰਕਾਰ ਤੋਂ ਡਰਨ ਵਾਲੇ ਨਹੀਂ ਹਨ।
ਦੱਸਯੋਗ ਹੈ ਕਿ ਕੈਬਨਿਟ ਮੀਟਿੰਗ ‘ਚ ਅਧਿਆਪਕਾਂ ਸਬੰਧੀ ਫੈਸਲਾ ਕੀਤਾ ਗਿਆ ਸੀ ਜਿਸ ‘ਚ ਅਧਿਆਪਕਾਂ ਦੀਆਂ ਤਨਖਾਹਾਂ ‘ਚ ਕਟੌਤੀ ਕੀਤੀ ਗਈ ਸੀ। ਸਰਕਾਰ ਦੇ ਇਸ ਫੈਸਲੇ ਖਿਲਾਫ ਅਧਿਆਪਕਾਂ ਮਰਨ ਵਰਤ ‘ਤੇ ਬੈਠੇ ਹਨ। ਇਸ ਦੌਰਾਨ ਸਰਕਾਰ ਵਲੋਂ ਸਖਤ ਹੁੰਦਿਆਂ ਕਈ ਅਧਿਆਪਕਾਂ ਨੂੰ ਸਸਪੈਂਡ ਵੀ ਕੀਤਾ ਗਿਆ ਹੈ।

About Jatin Kamboj