Home » FEATURED NEWS » ਲੈਂਡ ਹੋਣ ਵਾਲਾ ਸੀ ਜਹਾਜ਼, ਰਨਵੇਅ ‘ਤੇ ਆ ਗਏ ਕੁੱਤੇ ਅਤੇ ਫਿਰ…
jhaaaj

ਲੈਂਡ ਹੋਣ ਵਾਲਾ ਸੀ ਜਹਾਜ਼, ਰਨਵੇਅ ‘ਤੇ ਆ ਗਏ ਕੁੱਤੇ ਅਤੇ ਫਿਰ…

ਪਣਜੀ : ਕੁੱਤਿਆਂ ਦੀ ਮੌਜੂਦਗੀ ਕਾਰਨ ਮੁੰਬਈ ਤੋਂ ਗੋਆ ਆ ਰਹੀ ਏਅਰ ਇੰਡੀਆ ਦੀ ਫ਼ਲਾਈਟ ਡਾਬੋਲਿਮ ਰਨਵੇਅ ‘ਤੇ ਪਹਿਲੀ ਕੋਸ਼ਿਸ਼ ‘ਚ ਲੈਂਡ ਨਹੀਂ ਕਰ ਸਕੀ। ਪਹਿਲੀ ਕੋਸ਼ਿਸ਼ ‘ਚ ਸਫ਼ਲ ਲੈਂਡਿੰਗ ਨਾ ਹੋਣ ਕਾਰਨ ਮੁਸਾਫ਼ਰ ਘਬਰਾ ਗਏ ਪਰ ਜਹਾਜ਼ ਨੂੰ ਦੂਜੀ ਕੋਸ਼ਿਸ਼ ‘ਚ ਲੈਂਡ ਕਰ ਲਿਆ। ਸਾਰੇ ਮੁਸਾਫ਼ਰ ਸੁਰੱਖਿਅਤ ਹਨ। ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਨੂੰ ਆਵਾਰਾ ਕੁੱਤਿਆਂ ਦੀ ਮੌਜੂਦਗੀ ਦੀ ਖ਼ਬਰ ਏਅਰ ਟ੍ਰੈਫ਼ਿਕ ਕੰਟਰੋਲਰ (ਏਟੀਸੀ) ਕੋਲ ਨਹੀਂ ਸੀ। ਹਨ੍ਹੇਰਾ ਹੋਣ ਕਾਰਨ ਰਨਵੇਅ ਕੰਟਰੋਲਰ ਨੇ ਕਿਸੇ ਵੀ ਕੁੱਤੇ ਨੂੰ ਰਨਵੇਅ ‘ਤੇ ਨਹੀਂ ਵੇਖਿਆ। ਗੋਵਿੰਦ ਨਾਂ ਦੇ ਮੁਸਾਫ਼ਰ ਦਾ ਦਾਅਵਾ ਹੈ ਕਿ ਉਹ ਮੁੰਬਈ ਤੋਂ ਗੋਆ ਜਾਣ ਵਾਲੀ ਉਡਾਨ ‘ਚ ਸਵਾਰ ਸੀ। ਉਸ ਨੇ ਦਾਅਵਾ ਕੀਤਾ ਕਿ ਕੁੱਤਿਆਂ ਨੂੰ ਵੇਖ ਕੇ ਪਾਇਲਟ ਨੇ ਲੈਂਡਿੰਗ ਤੋਂ ਕੁਝ ਸਮੇਂ ਪਹਿਲਾਂ ਹੀ ਆਪਣਾ ਫ਼ੈਸਲਾ ਬਦਲ ਲਿਆ। ਉਸ ਨੇ ਟਵੀਟ ਕਰ ਕੇ ਦੱਸਿਆ ਕਿ ਜਹਾਜ਼ ਲਗਭਗ 15 ਮਿੰਟ ਬਾਅਦ ਉਤਰਿਆ। ਪਾਇਲਟ ਨਾਲ ਪੁਛਗਿਛ ਕਰਨ ‘ਤੇ ਉਨ੍ਹਾਂ ਦੱਸਿਆ ਕਿ ਰਨਵੇ ‘ਤੇ 5-6 ਕੁੱਤੇ ਸਨ। ਇਹ ਬਿਲਕੁਲ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ। ਗੋਆ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਥਿਤ ਘਟਨਾ ਦੀ ਜਾਂਚ ਕੀਤੀ ਜਾਵੇਗੀ।

About Jatin Kamboj