Home » ENTERTAINMENT » ਲੰਬੀ ਦਾੜ੍ਹੀ ਅਤੇ ਪੱਗ ਵਿਚ ਦਿਖੇ ਆਮਿਰ ਖ਼ਾਨ, ਲਾਲ ਸਿੰਘ ਚੱਡਾ ਦੀ ਪਹਿਲੀ ਝਲਕ ਆਈ ਸਾਹਮਣੇ
122

ਲੰਬੀ ਦਾੜ੍ਹੀ ਅਤੇ ਪੱਗ ਵਿਚ ਦਿਖੇ ਆਮਿਰ ਖ਼ਾਨ, ਲਾਲ ਸਿੰਘ ਚੱਡਾ ਦੀ ਪਹਿਲੀ ਝਲਕ ਆਈ ਸਾਹਮਣੇ

ਨਵੀਂ ਦਿੱਲੀ : ਬਾਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਦੀ ਫ਼ਿਲਮ ਲਾਲ ਸਿੰਘ ਚੱਡਾ ਦਾ ਦਰਸ਼ਕਾਂ ਵੱਲੋਂ ਕਾਫ਼ੀ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ ਦੀ ਪਹਿਲੀ ਝਲਕ ਲੀਕ ਹੋਈ ਸੀ। ਕਰੀਨਾ ਤੋਂ ਬਾਅਦ ਹੁਣ ਲੀਡ ਐਕਟਰ ਆਮਿਰ ਖ਼ਾਨ ਦੀ ਵੀ ਪਹਿਲੀ ਝਲਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਤਸਵੀਰ ਵਿਚ ਆਮਿਰ ਖ਼ਾਨ ਲਾਲ ਸਿੰਘ ਚੱਡਾ ਦੇ ਲੁੱਕ ਵਿਚ ਜ਼ਬਰਦਸਤ ਲੱਗ ਰਹੇ ਹਨ। ਉਹਨਾਂ ਨੇ ਫਿੱਕੇ ਜਾਮਣੀ ਰੰਗ ਦੀ ਸ਼ਰਟ ਅਤੇ ਗ੍ਰੇ ਪੈਂਟ ਪਹਿਨੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਜਾਮਣੀ ਰੰਗ ਦੀ ਪੱਗ ਬੰਨੀ ਹੈ। ਸਰਦਾਰ ਲੁੱਕ ਵਿਚ ਨਜ਼ਰ ਆ ਰਹੇ ਆਮਿਰ ਖ਼ਾਨ ਨੂੰ ਪਹਿਚਾਨ ਸਕਣਾ ਥੌੜਾ ਮੁਸ਼ਕਲ ਹੈ। ਇਹਨੀਂ ਦਿਨੀਂ ਚੰਡੀਗੜ੍ਹ ਵਿਚ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ।ਕਰੀਨਾ ਕਪੂਰ ਦੀ ਜੋ ਤਸਵੀਰ ਲੀਕ ਹੋਈ ਸੀ, ਉਸ ਵਿਚ ਉਹ ਦੇਸੀ ਲੁੱਕ ਵਿਚ ਨਜ਼ਰ ਆ ਰਹੀ ਸੀ। ਇਸ ਤੋਂ ਪਹਿਲਾਂ ਕਰੀਨਾ ਅਤੇ ਆਮਿਰ ਥਰੀ ਈਡੀਅਟਸ ਅਤੇ ਤਲਾਸ਼ ਵਿਚ ਇਕੱਠੇ ਕੰਮ ਕਰ ਚੁੱਕੇ ਹਨ। ਫ਼ਿਲਮ ਲਾਲ ਸਿੰਘ ਚੱਡਾ ਨਾਲ ਆਮਿਰ ਖ਼ਾਨ 2 ਸਾਲ ਬਾਅਦ ਫਿਲਮੀ ਪਰਦੇ ‘ਤੇ ਵਾਪਸੀ ਕਰਨਗੇ। ਉਹਨਾਂ ਦੀ ਆਖਰੀ ਫ਼ਿਲਮ ਠਗਸ ਆਫ ਹਿੰਦੋਸਤਾਨ ਸੀ, ਜੋ 2018 ਵਿਚ ਰੀਲੀਜ਼ ਹੋਈ ਸੀ। ਲਾਲ ਸਿੰਘ ਚੱਡਾ ਅਗਲੇ ਸਾਲ ਕ੍ਰਿਸਮਿਸ ਦੇ ਮੌਕੇ ‘ਤੇ ਰੀਲੀਜ਼ ਹੋਵੇਗੀ।

About Jatin Kamboj