Home » COMMUNITY » ਵਾਸ਼ਿੰਗਟਨ ਵਿਚ ਫੌਜ ਅਭਿਆਸ ਕਰ ਰਹੇ ਭਾਰਤ-ਅਮਰੀਕਾ ਦੇ ਜਵਾਨਾਂ ਨੂੰ ਸਿੱਖਾਂ ਨੇ ਛਕਾਇਆ ਲੰਗਰ
la

ਵਾਸ਼ਿੰਗਟਨ ਵਿਚ ਫੌਜ ਅਭਿਆਸ ਕਰ ਰਹੇ ਭਾਰਤ-ਅਮਰੀਕਾ ਦੇ ਜਵਾਨਾਂ ਨੂੰ ਸਿੱਖਾਂ ਨੇ ਛਕਾਇਆ ਲੰਗਰ

ਵਾਸ਼ਿੰਗਟਨ: ਭਾਰਤ ਅਤੇ ਅਮਰੀਕੀ ਫੌਜ ਵਿਚ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿਚ ਸੰਯੁਕਤ ਅਭਿਆਸ ਚੱਲ ਰਿਹਾ ਹੈ। ਦੋਵੇਂ ਦੇਸ਼ਾਂ ਵਿਚਕਾਰ ਰੱਖਿਆ ਸਬੰਧਾਂ ਵਿਚ ਵਾਧਾ ਅਤੇ ਤਕਨੀਕ ਦੇ ਅਦਾਨ-ਪ੍ਰਦਾਨ ਵਿਚ ਇਹ ਇਕ ਵੱਡਾ ਕਦਮ ਹੈ। ਇਸੇ ਦੌਰਾਨ ਵਾਸ਼ਿੰਗਟਨ ਵਿਚ ਅਜਿਹੀ ਤਸਵੀਰ ਦੇਖਣ ਨੂੰ ਮਿਲੀ, ਜਿਸ ਨੇ ਹਰ ਕਿਸੇ ਦੇ ਚਿਹਰੇ ‘ਤੇ ਮੁਸਕੁਰਾਹਟ ਲਿਆ ਦਿੱਤੀ। ਇੱਥੇ ਅਭਿਆਸ ਕਰ ਰਹੇ ਦੋਵੇਂ ਫੌਜਾਂ ਦੇ ਜਵਾਨਾਂ ਲਈ ਸਥਾਨਕ ਸਿੱਖ ਭਾਈਚਾਰੇ ਦੇ ਲੋਕਾਂ ਨੇ ਲੰਗਰ ਦਾ ਪ੍ਰਬੰਧ ਕੀਤਾ।ਵਾਸ਼ਿੰਗਟਨ ਦੇ ਲੁਈਸ ਮੈਕਕਾਰਡ ਵਿਚ ਚੱਲ ਰਹੇ ਇਸ ਸੰਯੁਕਤ ਅਭਿਆਸ ਦੌਰਾਨ ਸਥਾਨਕ ਸਿੱਖ ਵਾਲੰਟੀਅਰਜ਼ ਨੇ ਜਵਾਨਾਂ ਲਈ ਲੰਗਰ ਲਗਾਇਆ ਅਤੇ ਦੋਵੇਂ ਦੇਸ਼ ਦੇ ਫੌਜੀ ਜਵਾਨਾਂ ਨੂੰ ਛਕਾਇਆ। ਸਿੱਖਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਟਵਿਟਰ ‘ਤੇ ਲੋਕ ਲਿਖ ਰਹੇ ਹਨ ਕਿ ਸਿੱਖ ਹਰ ਥਾਂ ਅਪਣੀ ਛਾਪ ਛੱਡਦੇ ਹਨ ਅਤੇ ਇਸ ਨੂੰ ਹਰ ਕੋਈ ਸਵੀਕਾਰ ਕਰਦਾ ਹੈ। ਸ ਦਈਏ ਕਿ ਦੋਵੇਂ ਦੇਸ਼ਾਂ ਦੀ ਫੌਜ ਵਿਚ ਹੋ ਰਹੇ ਇਸ ਫੌਜ ਅਭਿਆਸ ਨੂੰ ‘ਜੰਗ ਅਭਿਆਸ 2019’ ਦਾ ਨਾਂਅ ਦਿੱਤਾ ਗਿਆ ਹੈ। ਇਹ ਅਭਿਆਸ 13 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਚੱਲੇਗਾ। ਭਾਰਤ ਅਤੇ ਅਮਰੀਕਾ ਵਿਚ ਇਹ ਅਭਿਆਸ ਵਾਸ਼ਿੰਗਟਨ ਦੇ ਜੁਆਇੰਟ ਬੇਸ ਲੇਵਿਸ ਮੈਕਕਾਰਡ ਵਿਚ ਚੱਲ ਰਿਹਾ ਹੈ। ਭਾਰਤ ਅਤੇ ਅਮਰੀਕਾ ਵਿਚ ਅਯੋਜਿਤ ਸੰਯੁਕਤ ਅਭਿਆਨ ਦਾ ਇਹ 15ਵਾਂ ਐਡੀਸ਼ਨ ਹੈ। ਇਸ ਵਿਚ ਐਕਸ਼ਨ ਤੋਂ ਲੈ ਕੇ ਪਲਾਨਿੰਗ ਤੱਕ ਹਰ ਮੋਰਚੇ ‘ਤੇ ਤਿਆਰੀ ਕੀਤੀ ਜਾਵੇਗੀ।

About Jatin Kamboj