Home » News » SPORTS NEWS » ਵਿਰਾਟ ਕੋਹਲੀ ਨੇ ਰਿਸ਼ਭ ਪੰਤ ਨੂੰ ਦੱਸਿਆ ਚੈਂਪੀਅਨ
br

ਵਿਰਾਟ ਕੋਹਲੀ ਨੇ ਰਿਸ਼ਭ ਪੰਤ ਨੂੰ ਦੱਸਿਆ ਚੈਂਪੀਅਨ

ਨਵੀਂ ਦਿੱਲੀ – ਇੰਗਲੈਂਡ ਦੀ ਬੁਰੀਆਂ ਯਾਦਾਂ ਨੂੰ ਭੁੱਲ ਕੇ ਭਾਰਤੀ ਕ੍ਰਿਕਟ ਟੀਮ ਆਪਣੇ ਅਗਲੇ ਵਿਦੇਸ਼ੀ ਦੌਰੇ ‘ਤੇ ਆਸਟ੍ਰੇਲੀਆ ਪਹੁੰਚ ਚੁੱਕੀ ਹੈ। ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਦੇ ਖਿਡਾਰੀ ਉਥੇ ਥੋੜੀ ਮਸਤੀ ਵੀ ਕਰ ਰਹੇ ਹਨ। ਇਸ ਨਾਲ ਜੁੜੀ ਇਕ ਤਸਵੀਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪੋਸਟ ਕੀਤੀ ਹੈ, ਜਿਸ ‘ਚ ਉਨ੍ਹਾਂ ਦੇ ਨਾਲ ਰਿਸ਼ਭ ਪੰਤ ਵੀ ਹਨ। ਤਸਵੀਰ ‘ਚ ਕੋਹਲੀ ਨੇ ਪੰਤ ਨੂੰ ਚੈਂਪੀਅਨ ਦੱਸਿਆ ਹੈ। ਆਪਣੀ ਅਤੇ ਪੰਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੋਹਲੀ ਨੇ ਲਿਖਿਆ,’ ਫਿਰ ਤੋਂ ਆਸਟ੍ਰੇਲੀਆ ‘ਚ ਹੈ, ਅਗਲੇ ਕੁਝ ਹਫਤੇ ਇਸ ਚੈਂਪੀਅਨ ਦਾ ਸਾਥ।’ ਵਿਰਾਟ-ਪੰਤ ਦੀ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ‘ਚ ਮਹਿੰਦਰ ਸਿੰਘ ਧੋਨੀ ਦੀ ਜਗ੍ਹਾ ਰਿਸ਼ਭ ਪੰਤ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੀਰੀਜ਼ ‘ਚ ਭਾਰਤ 3 ਟੀ-20, 4 ਟੈਸਟ ਅਤੇ 3 ਵਨਡੇ ਮੈਚ ਖੇਡੇਗਾ।

About Jatin Kamboj