Home » FEATURED NEWS » ਵਿਸ਼ਵ ਕੱਪ 2019 : ਭਾਰਤ-ਨਿਊਜ਼ੀਲੈਂਡ ਮੈਚ ਮੀਂਹ ਕਾਰਨ ਮੈਚ ਰੱਦ
nz

ਵਿਸ਼ਵ ਕੱਪ 2019 : ਭਾਰਤ-ਨਿਊਜ਼ੀਲੈਂਡ ਮੈਚ ਮੀਂਹ ਕਾਰਨ ਮੈਚ ਰੱਦ

ਨਾਟਿੰਗਮ : ਵਿਸ਼ਵ ਕੱਪ 2019 : ਭਾਰਤ-ਨਿਊਜ਼ੀਲੈਂਡ ਮੈਚ ਮੀਂਹ ਕਾਰਨ ਮੈਚ ਰੱਦ ਸ਼ਿਖਰ ਧਵਨ ਦੀ ਗੈਰਮੌਜੂਦਗੀ ਵਿਚ ਭਾਰਤੀ ਟੀਮ ਦੀ ਬਦਲੀ ਵਿਵਸਥਾ ਦੀ ਅੱਜ ਇਥੇ ਹੋਣ ਵਾਲੇ ਵਿਸ਼ਵ ਕੱਪ 2019 ਮੈਚ ਵਿਚ ਨਿਊਜ਼ੀਲੈਂਡ ਦੇ ਦਮਦਾਰ ਹਮਲੇ ਸਾਹਮਣੇ ਸਖ਼ਤ ਪ੍ਰਿਖਿਆ ਹੋਵੇਗੀ ਪਰ ਇਹ ਲਗਾਤਾਰ ਖ਼ਰਾਬ ਹੋ ਰਹੇ ਮੌਸਮ ਦੇ ਰੁਖ਼ ‘ਤੇ ਹੀ ਸੰਭਵ ਹੋ ਸਕੇਗਾ। ਇੰਗਲੈਂਡ ਵਿਚ ਚਲ ਰਹੀ ਬੇਮੌਸਮੀ ਬਰਸਾਤ ਦਾ ਪਰਛਾਵਾਂ ਭਾਰਤੀ ਅਤੇ ਨਿਊਜ਼ੀਲੈਂਡ ਦੇ ਮੈਚ ‘ਤੇ ਵੀ ਪੈ ਰਿਹਾ ਹੈ ਅਤੇ ਅਜਿਹੇ ਵਿਚ ਇਸ ਦੇ ਓਵਰਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ। ਅਜਿਹੀ ਸਥਿਤੀ ਵਿਚ ਮੈਚ ਹੋਣ ‘ਤੇ ਕੀਵੀ ਟੀਮ ਦਾ ਤੇਜ਼ ਗੇਂਦਬਾਜ਼ੀ ਹਮਲਾ ਭਾਰਤੀ ਸਲਾਮੀ ਜੋੜੀ ਲਈ ਮੁਸ਼ਕਲ ਪੈਦਾ ਕਰ ਸਕਦਾ ਹੈ। ਧਵਨ ਦੀ ਗੈਰਮੌਜੂਦਗੀ ਵਿਚ ਰੋਹਿਤ ਸ਼ਰਮਾ ਨਾਲ ਕੇ ਐਲ ਰਾਹੁਲ ਪਾਰੀ ਦਾ ਆਗ਼ਾਜ਼ ਕਰਨ ਉਤਰ ਸਕਦੇ ਹਨ। ਧਵਨ ਦੇ ਸੱਜੇ ਹੱਥ ਦੇ ਅੰਗੂਠੇ ਵਿਚ ਫ਼ਰੈਕਚਰ ਕਾਰਨ ਅਗਲੇ ਤਿੰਨ ਮੈਚਾਂ ਵਿਚ ਖੇਡਣਾ ਸ਼ੱਕੀ ਹੈ। ਇਸ ਨਾਲ ਵਿਰਾਟ ਕੋਹਲੀ ਅਤੇ ਰਵੀ ਸ਼ਾਸਤਰੀ ਨੂੰ ਦਖਣੀ ਅਫ਼ਰੀਕਾ ਅਤੇ ਆਸਟਰੇਲੀਆ ਵਿਰੁਧ ਪਹਿਲੇ ਦੋ ਮੈਚਾਂ ਵਿਚ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਅਪਣੀ ਰਣਨੀਤੀ ਵਿਚ ਬਦਲਾਅ ਕਰਨਾ ਪਵੇਗਾ। ਰੋਹਿਤ ਅਤੇ ਧਵਨ ਨੇ ਮਿਲ ਕੇ ਸਲਾਮੀ ਜੋੜੀ ਦੇ ਰੂਪ ਵਿਚ 2681 ਦੌੜਾਂ ਬਣਾਈਆਂ ਹਨ ਅਤੇ ਅਜਿਹੇ ਵਿਚ ਟੀਮ ਦੇ ਸੱਜੇ ਹੱਥ ਦੇ ਬੱਲੇਬਾਜ਼ ਦੀ ਕਮੀ ਮਹਿਸੂਸ ਹੋਵੇਗੀ ਪਰ ਉਸ ਦੇ ਕੁਝ ਸਾਕਾਰਾਤਮਕ ਪਹਿਲੂ ਵੀ ਹਨ। ਇਸ ਤੋਂ ਪਹਿਲਾਂ ਭਾਰਤ ਨੂੰ ਇਹ ਪਤਾ ਕਰਨ ਦਾ ਮੌਕਾ ਮਿਲੇਗਾ ਕਿ ਉਸ ਦਾ ‘ਪਲਾਨ ਬੀ’ ਕਿਨਾ ਕਾਰਗਰ ਹੈ। ਰਾਹੁਲ ਦੇ ਸਿਖ਼ਰਲੇ ਕ੍ਰਮ ਵਿਚ ਆਉਣ ਦਾ ਮਤਲਬ ਹੈ ਕਿ ਵਿਜੇ ਸ਼ੰਕਰ ਅਤੇ ਦਿਨੇਸ਼ ਕਾਰਤਿਕ ਵਿਚੋਂ ਕਿਸੇ ਨੂੰ ਨੰਬਰ ਚਾਰ ‘ਤੇ ਉਤਰਨਾ ਹੋਵੇਗਾ।

About Jatin Kamboj