Home » FEATURED NEWS » ਵਿਸ਼ਵ ਕੱਪ 2019 : ਭਾਰਤ ਵਿਰੁਧ ਮੈਚ ਪਾਕਿ ਲਈ ਕਰੋ ਜਾਂ ਮਰੋ ਵਰਗਾ : ਇਮਾਮ
a

ਵਿਸ਼ਵ ਕੱਪ 2019 : ਭਾਰਤ ਵਿਰੁਧ ਮੈਚ ਪਾਕਿ ਲਈ ਕਰੋ ਜਾਂ ਮਰੋ ਵਰਗਾ : ਇਮਾਮ

ਟਾਂਟਨ : ਪਾਕਿਸਤਾਨੀ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਨੇ ਭਾਰਤ ਵਿਰੁਧ ਐਤਵਾਰ ਨੂੰ ਹੋਣ ਵਾਲੇ ਵਿਸ਼ਵ ਕੱਪ 2019 ਮੈਚ ਨੂੰ ‘ਭਾਰੀ ਦਬਾਅ ਵਾਲਾ’ ਕਰਾਰ ਦਿਤਾ ਜੋ ਕਿ ਆਸਟਰੇਲੀਆ ਵਲੋਂ ਹਾਰ ਦੇ ਬਾਅਦ ਉਨ੍ਹਾਂ ਦੀ ਟੀਮ ਲਈ ਕਰੋ ਜਾਂ ਮਰੋ ਵਰਗਾ ਬਣ ਗਿਆ ਹੈ। ਕਪਤਾਨ ਸਰਫ਼ਰਾਜ ਅਹਿਮਦ ਤੇ ਨੌਵਾਂ ਨੰਬਰ ਦੇ ਬੱਲੇਬਾਜ਼ ਵਹਾਬ ਰਿਆਜ਼ ਦੇ ਆਖ਼ਰੀ ਪਲਾਂ ‘ਚ ਚੰਗੀ ਬੱਲੇਬਾਜ਼ੀ ਦੇ ਬਾਵਜੂਦ ਪਾਕਿਸਤਾਨ ਨੂੰ ਬੁਧਵਾਰ ਨੂੰ ਇਥੇ ਆਸਟਰੇਲੀਆ ਤੋਂ 41 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਉਹ ਪੁਆਇੰਟ ਟੇਬਲ ‘ਤੇ ਅਠਵੇਂ ਸਥਾਨ ‘ਤੇ ਖਿਸਕ ਗਿਆ ਹੈ। ਇਮਾਮ ਤੋਂ ਪੁੱਛਿਆ ਗਿਆ ਕਿ ਕੀ ਇਸ ਹਾਰ ਤੋਂ ਓਲਡ ਟਰੈਫ਼ਰਡ ‘ਚ ਹੋਣ ਵਾਲਾ ਭਾਰੀ ਦਬਾਅ ਵਾਲਾ ਮੈਚ ਉਨ੍ਹਾਂ ਦੇ ਲਈ ਕਰੋ ਜਾਂ ਮਰੋ ਵਰਗਾ ਬਣ ਗਿਆ ਹੈ, ਉਨ੍ਹਾਂ ਨੇ ਕਿਹਾ, ”ਹਾਂ, ਸਾਡਾ ਇਕ ਮੈਚ ਮੀਂਹ ਨਾਲ ਧੋਤਾ ਗਿਆ ਸੀ ਜੋ ਕਿ ਸਾਡੇ ਲਈ ਮਹੱਤਵਪੂਰਨ ਸੀ। ਸਾਡੇ ਲਈ ਹੁਣ ਹਰ ਇਕ ਮੈਚ ਮਹੱਤਵਪੂਰਨ ਬਣ ਗਿਆ ਹੈ, ਇਸ ਲਈ ਹਾਂ, ਤੁਸੀਂ ਅਜਿਹਾ ਕਹਿ ਸਕਦੇ ਹਨ।” ਉਨ੍ਹਾਂ ਨੇ ਕਿਹਾ, ”ਨਿਸ਼ਚਿਤ ਤੌਰ ‘ਤੇ ਇਸ ਤਰ੍ਹਾਂ ਦੇ ਮੈਚ ਦਾ ਹਿੱਸਾ ਹੋਣਾ ਸ਼ਾਨਦਾਰ ਹੈ। ਇਹ ਮੈਨਚੇਸਟਰ ‘ਚ ਹੋਵੇਗਾ ਜਿੱਥੇ ਕਾਫ਼ੀ ਪਾਕਿਸਤਾਨੀ ਪ੍ਰਸ਼ੰਸਕ ਹੈ। ਇਸ ਲਈ ਮੈਂ ਅਸਲ ‘ਚ ਇਸ ਨੂੰ ਲੈ ਕੇ ਉਤਸ਼ਾਹਤ ਹਾਂ। ਪਾਕਿਸਤਾਨ ਤੇ ਭਾਰਤ, ਇਸ ਦੇ ਪਿੱਛੇ ਬਹੁਤ ਸਾਰੇ ਰਾਜ ਹਨ ਪਰ ਅਸੀਂ ਸਿਰਫ ਕ੍ਰਿਕਟ ‘ਚ ਅਪਣੇ ਮਜ਼ਬੂਤ ਪੱਖਾਂ ‘ਤੇ ਉਨ੍ਹਾਂ ਨੂੰ ਬਿਹਤਰ ਕਰਨ ‘ਤੇ ਧਿਆਨ ਦੇ ਰਹੇ ਹਨ।” ਇਮਾਮ ਆਸਟਰੇਲੀਆ ਵਿਰੁਧ 53 ਦੌੜਾਂ ਬਣਾ ਕੇ ਆਊਟ ਹੋਏ ਤੇ ਇਸ ਨਾਲ ਉਹ ਕਾਫ਼ੀ ਨਿਰਾਸ਼ ਹੋਏ। ਇਕ ਸਮੇਂ ਪਾਕਿਸਤਾਨ ਦਾ ਸਕੋਰ ਦੋ ਵਿਕਟ ‘ਤੇ 136 ਸੀ ਪਰ ਇਮਾਮ ਦੇ ਆਊਟ ਹੋਣ ‘ਤੇ ਪ੍ਰਸਥਿਤੀਆਂ ਬਦਲ ਗਈਆਂ।

About Jatin Kamboj