Home » News » SPORTS NEWS » ਵਿਸ਼ਵ ਹਾਕੀ ਕੱਪ: ਵਾਹਗਾ ਬਾਰਡਰ ਰਾਹੀ ਭਾਰਤ ਆਏ ਪਾਕਿਸਤਾਨੀ ਖਿਡਾਰੀ
ha

ਵਿਸ਼ਵ ਹਾਕੀ ਕੱਪ: ਵਾਹਗਾ ਬਾਰਡਰ ਰਾਹੀ ਭਾਰਤ ਆਏ ਪਾਕਿਸਤਾਨੀ ਖਿਡਾਰੀ

ਅੰਮ੍ਰਿਤਸਰ – ਭਾਰਤ ‘ਚ ਹੋਣ ਵਾਲੇ ਵਿਸ਼ਵ ਹਾਕੀ ਕੱਪ ਲਈ ਪਾਕਿਸਤਾਨ ਦੀ ਟੀਮ ਅੱਜ ਵਾਹਗਾ ਬਾਰਡਰ ਦੇ ਰਾਸਤੇ ਭਾਰਤ ਆਈ। ਇਸ ਮੌਕੇ ‘ਤੇ ਅੰਮ੍ਰਿਤਸਰ ਦੇ ਐੱਮ.ਪੀ.ਨੇ ਉਨ੍ਹਾਂ ਦਾ ਸਵਾਗਤ ਕੀਤਾ। ਭਾਰਤ ਤੋਂ ਬਾਅਦ ਇਹ ਖਿਡਾਰੀ ਸਿੱਧੇ ਉੜੀਸਾ ਜਾਣਗੇ ਅਤੇ ਆਪਣੇ ਖੇਡ ਦਾ ਪ੍ਰਦਰਸ਼ਨ ਕਰਣਗੇ। ਐੱਮ.ਪੀ.ਔਜਲਾ ਦਾ ਕਹਿਣਾ ਹੈ ਕਿ ਇਸ ‘ਚ ਜ਼ਿਆਦਾਤਰ ਖਿਡਾਰੀ ਪਾਕਿਸਤਾਨ ਦੇ ਪੰਜਾਬ ‘ਚੋਂ ਹਨ। ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਅੱਜ ਦੋਵੇਂ ਦੇਸ਼ਾਂ ‘ਚ ਚੰਗੇ ਸਬੰਧ ਪੈਦਾ ਹੋਣ ਜਾ ਰਹੇ ਹਨ ਜਿਸ ਦੇ ਚੱਲਦੇ ਅੱਜ ਉਹ ਆਏ ਹਨ ਉਹ ਉਮੀਦ ਕਰਦੇ ਹਨ ਕਿ ਸ਼ਾਂਤੀ ਦਾ ਮਾਹੌਲ ਦੋਵੇਂ ਦੇਸ਼ਾਂ ਵਿਚਕਾਰ ਬਣਿਆ ਰਹੇਗਾ। ਉਥੇ ਹੀ ਇਨ੍ਹਾਂ ਖਿਡਾਰੀਆਂ ਦਾ ਕਹਿਣਾ ਹੈ ਕਿ ਅੱਜ ਉਹ ਬਹੁਤ ਖੁਸ਼ ਹਨ ਕਿ ਉਹ ਭਾਰਤ ‘ਚ ਖੇਡਣ ਲਈ ਆਏ ਹਨ। ਇਨ੍ਹਾਂ ਦੋਵਾਂ ਦੇਸ਼ਾਂ ਦੇ ਸਬੰਧ ਇਨ੍ਹਾਂ ਖੇਡਾਂ ਦੇ ਮਾਧਿਅਮ ਨਾਲ ਠੀਕ ਹੋਣਗੇ ਅਤੇ ਉਹ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣ ਲਈ ਆਏ ਹਨ ਅਤੇ ਦੋਵੇਂ ਦੇਸ਼ਾਂ ਦੇ ਖਿਡਾਰੀ ਇਕੋ ਜਹੇ ਹਨ।

About Jatin Kamboj